- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਮੈਨਫੋਰਟ ਵਿਰੁੱਧ ਜਾਰੀ ਹੋਇਆ ਮੀਮੋ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਇਕ ਸਾਬਕਾ ਮੁਖੀ ਪੌਲ ਮੈਨਫੋਰਟ ਵਿਰੁੱਧ ਮੀਮੋ ਜਾਰੀ ਹੋਇਆ ਹੈ। ਮੈਨਫੋਰਟ ਨੇ ਅਜਿਹੇ ਅਪਰਾਧ ਕੀਤੇ ਹਨ ਕਿ ਜਿਸ ਨਾਲ ਦੇਸ਼ ਦੀ ਅਪਰਾਧਿਕ ਨਿਆਂ ਵਿਵਸਥਾ ਨੂੰ ਡੂੰਘੀ ਸੱਟ ਪਹੁੰਚੀ ਹੈ ਅਤੇ ਵਿੱਤੀ ਮਾਮਲਿਆਂ ਦਾ ਰਿਕਾਰਡ ਰੱਖਣ ਵਾਲਿਆਂ ਅਤੇ ਬੈਂਕਾਂ ਤੋਂ ਲੈ ਕੇ ਫੈਡਰਲ ਵਕੀਲਾਂ ਅਤੇ ਖੁਦ ਉਨ੍ਹਾਂ ਦੇ ਆਪਣੇ ਵਕੀਲਾਂ ਨਾਲ ਕਈ ਸਾਲਾਂ ਤੱਕ ਠੱਗੀ ਕੀਤੀ ਗਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਰੌਬਰਟ ਮੂਲਰ ਦੇ ਦਫਤਰ ਵੱਲੋਂ ਜਾਰੀ ਸ਼ਨੀਵਾਰ ਨੂੰ ਦਾਖਲ ਕੀਤੇ ਗਏ ਇਕ ਮੀਮੋ ਵਿਚ ਇਹ ਗੱਲ ਕਹੀ ਗਈ ਹੈ। ਮੈਨਫੋਰਟ ਵਿਰੁੱਧ ਦਾਇਰ ਦੋ ਅਪਰਾਧਿਕ ਮਾਮਲਿਆਂ ਵਿਚੋਂ ਇਕ ਵਿਚ ਵਕੀਲ ਇਹ ਤੈਅ ਨਹੀਂ ਕਰ ਸਕੇ ਹਨ ਕਿ ਉਨ੍ਹਾਂ ਨੂੰ ਕਿੰਨੇ ਸਾਲ ਦੀ ਜੇਲ ਦੀ ਸਜ਼ਾ ਕੱਟਣੀ ਚਾਹੀਦੀ ਹੈ ਪਰ ਇੰਨਾ ਜ਼ਰੂਰ ਮੰਨਦੇ ਹਨ ਕਿ ਉਹ ਇਕ ਪੁਰਾਣਾ ਅਪਰਾਧੀ ਹੈ, ਜਿਸ ਨੇ ਕੁਝ ਖਤਰਨਾਕ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਮੁਤਾਬਕ ਇਸ ਮਾਮਲੇ ਵਿਚ ਦਇਆ ਨਹੀਂ ਦਿਖਾਈ ਜਾਣੀ ਚਾਹੀਦੀ। ਵਕੀਲਾਂ ਨੇ ਕਿਹਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੱਕ, ਮੈਨਫੋਰਟ ਨੇ ਬਾਰ-ਬਾਰ ਅਤੇ ਬੇਸ਼ਰਮੀ ਨਾਲ ਕਾਨੂੰਨ ਦੀ ਉਲੰਘਣਾ ਕੀਤੀ ਹੈ।


