ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਦਿੱਤੀ ਅਮਰੀਕਾ ਸਰਕਾਰ ਵਲੋਂ ਹੜਤਾਲ ਦੀ ਧਮਕੀ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਪਾਰਟੀ ਨੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਵੱਡੀਆਂ ਸੋਧਾਂ ਜਿਹੜੀਆਂ ਉਨ੍ਹਾਂ ਦਾ ਪ੍ਰਸ਼ਾਸਨ ਕਰਨਾ ਚਾਹੁੰਦਾ ਹੈ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਫੈਡਰਲ ਸਰਕਾਰ ਨੂੰ ਹੜਤਾਲ ਕਰਨ ਦੀ ਇਜਾਜ਼ਤ ਦੇ ਦੇਣਗੇ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਡੈਮੋਕ੍ਰੇਟ ਸਰਹੱਦੀ ਸੁਰੱਖਿਆ ਜਿਸ ਵਿਚ ਕੰਧ ਦੀ ਉਸਾਰੀ, ਲਾਟਰੀ ਪ੍ਰਣਾਲੀ ਤੋਂ ਛੁਟਕਾਰਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨਾ ਤੇ ਰਿਹਾਅ ਕਰਨਾ ਵਗੈਰਾ ਸ਼ਾਮਿਲ ਹੈ ਲਈ ਸਾਨੂੰ ਵੋਟ ਨਹੀਂ ਦਿੰਦੇ ਤਾਂ ਉਹ ਚਾਹੁੰਣਗੇ ਕਿ ਸਰਕਾਰ ਹੜਤਾਲ ਕਰੇ | ਅਸੀਂ ਮੈਰਿਟ ਆਧਾਰਤ ਪ੍ਰਵਾਸ ਪ੍ਰਣਾਲੀ ਚਾਹੁੰਦੇ ਹਾਂ | ਅਸੀਂ ਚਾਹੁੰਦੇ ਹਾਂ ਕਿ ਮਹਾਨ ਲੋਕ ਸਾਡੇ ਦੇਸ਼ ਵਿਚ ਆਉਣ | ਟਰੰਪ ਚਾਹੁੰਦੇ ਹਨ ਕਿ ਕਾਂਗਰਸ ਪ੍ਰਵਾਸ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਵਾਲੇ ਬਿੱਲ ਨੂੰ ਪਾਸ ਕਰ ਦੇਵੇ | ਭਾਵੇਂ ਰਿਪਬਲਿਕਨ ਦਾ ਕਾਂਗਰਸ ‘ਤੇ ਕਬਜ਼ਾ ਹੈ ਪਰ ਪਾਰਟੀ ਵਿਚ ਉਦਾਰਵਾਦੀਆਂ ਅਤੇ ਰੂੜੀਵਾਦੀਆਂ ਵਿਚਕਾਰ ਮਤਭੇਦਾਂ ਕਾਰਨ ਬਿੱਲ ਪਾਸ ਹੋਣ ਵਿਚ ਰੁਕਾਵਟ ਬਣ ਰਹੀ ਹੈ | ਪਿਛਲੇ ਹਫ਼ਤੇ ਰੂੜੀਵਾਦੀ ਰਿਪਬਲਿਕਨਾਂ ਦੀ ਹਮਾਇਤ ਵਾਲਾ ਇਕ ਇਮੀਗ੍ਰੇਸ਼ਨ ਬਿੱਲ ਪਾਸ ਨਹੀਂ ਹੋ ਸਕਿਆ | ਟਰੰਪ ਨੇ ਮੈਕਸੀਕੋ ਨਾਲ ਲਗਦੇ ਅਮਰੀਕੀ ਸਰਹੱਦ ‘ਤੇ ਕੰਧ ਉਸਾਰਨ ਲਈ 25 ਅਰਬ ਡਾਲਰ ਦੇਣ ਦੀ ਬੇਨਤੀ ਕੀਤੀ ਸੀ |

VIA PUNJAB