- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀਮ ਇੰਡੀਆ ਦੀ ਕਪਤਾਨੀ ਤੋਂ ਬਾਅਦ ਯੂ.ਪੀ.ਦੀ ਕਪਤਾਨੀ ਤੋਂ ਵੀ ਹੱਥ ਧੋਹ ਬੈਠੇ ਸੁਰੇਸ਼ ਰੈਨਾ
ਨਵੀਂ ਦਿੱਲੀ – ਇਕ ਸਮਾਂ ਸੀ ਜਦੋਂ ਸੁਰੇਸ਼ ਰੈਨਾ ਨੂੰ ਭਾਰਤੀ ਟੀਮ ‘ਚ ਧੋਨੀ ਤੋਂ ਬਾਅਦ ਭਵਿੱਖ ‘ਚ ਕਪਤਾਨ ਦੇ ਤੌਰ ‘ਤੇ ਦੇਖਿਆ ਜਾਂਦਾ ਸੀ,ਪਰ ਹੌਲੀ-ਹੌਲੀ ਹਾਲਾਤ ਬਦਲੇ ਅਤੇ ਕੋਹਲੀ ਟੀਮ ਇੰਡੀਆ ਦੇ ਕਪਤਾਨ ਬਣੇ ਅਤੇ ਰੈਨਾ ਦੀ ਟੈਸਟ ਟੀਮ ਤੋਂ ਛੁੱਟੀ ਹੋ ਗਈ। ਹੁਣ ਰੈਨਾ ਨੂੰ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦੀ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ ਹੈ। ਲਖਨਊ ਦੇ ਕ੍ਰਿਕਟਰ ਅਕਾਸ਼ਦੀਪ ਨਾਥ ਨੂੰ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜੋ ਸਾਬਕਾ ਕਪਤਾਨ ਸੁਰੇਸ਼ ਰੈਨਾ ਦੀ ਜਗ੍ਹਾ ਲੈਣਗੇ। ਹਾਲਾਂਕਿ ਰੈਨਾ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਉੱਤਰ ਪ੍ਰਦੇਸ਼ ਦੀ ਵਨਡੇ ਟੀਮ ਦੀ ਕਪਤਾਨੀ ਕਰਦੇ ਰਹਿਣਗੇ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) ਦੇ ਮੀਡੀਆ ਪ੍ਰਭਾਰੀ ਏ.ਏ. ਖਾਨ ਤਾਲਿਬ ਨੇ ਦੱਸਿਆ ਕਿ ਲਖਨਊ ਦੇ ਅਕਾਸ਼ਦੀਪ ਨਾਥ ਨੂੰ ਰਣਜੀ ਟ੍ਰਾਫੀ ‘ਚ ਉੱਤਰ ਪ੍ਰਦੇਸ਼ ਦੀ ਕਪਤਾਨੀ ਸੌਂਪੀ ਗਈ ਹੈ। ਉਥੇ ਵਿਜੇ ਹਜ਼ਾਰੇ ਟ੍ਰਾਫੀ (ਵਨਡੇ) ਦੀ ਕਮਾਨ ਸੁਰੇਸ਼ ਰੈਨਾ ਦੇ ਹਵਾਲੇ ਕੀਤੀ ਗਈ ਹੈ। ਇਸ ਦੇ ਨਾਲ ਟੀਮ ਦਾ ਕੋਚ ਮੰਸੂਰ ਅਲੀ ਨੂੰ ਅਤੇ ਬੱਲੇਬਾਜ਼ੀ ਕੋਚ ਪਵਿੰਦਰ ਸਿੰਘ ਨੂੰ ਦੱਸਿਆ ਗਿਆ ਹੈ। ਸੀਨੀਅਰ ਟੀਮ ਦਾ ਸ਼ਿਵਿਰ ਕਾਨਪੁਰ ‘ਚ 10 ਸਤੰਬਰ ਤੋਂ ਲੱਗਣ ਜਾ ਰਿਹਾ ਹੈ। ਅਕਾਸ਼ਦੀਪ ਨੇ 13 ਫਰਸਟ ਕਲਾਸ ਮੈਚਾਂ ‘ਚ 38.76 ਦੇ ਔਸਤ ਨਾਲ ਦੌੜਾਂ ਬਣਾਈਆਂ ਹਨ, ਉਹ ਕਿੰਗਜ਼ ਇਲੈਵਨ ਪੰਜਾਬ, ਗੁਜਰਾਤ ਲਾਇੰਸ ਵਲੋਂ ਆਈ.ਪੀ.ਐੱਲ.’ਚ ਵੀ ਖੇਡ ਚੁੱਕੇ ਹਨ।


