- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਕ੍ਰਿਕਟ ਮੇਰੀ ਪਹਿਲ, ਜਲਦ ਕਰਾਂਗਾ ਵਾਪਸੀ : ਭੁਵਨੇਸ਼ਵਰ
ਪੁਣੇ – ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਹੁਣ ਵੀ ਉਸ ਦੀ ਪਹਿਲ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ ’ਚ ਆਪਣੇ ਕਾਰਜਭਾਰ ਪ੍ਰਬੰਧਨ ਵੱਲ ਆਪਣਾ ਧਿਆਨ ਲਾਏਗਾ। ਉਸ ਦੀਆਂ ਨਜ਼ਰਾਂ ਇਸ ਸਾਲ ਇੰਗਲੈਂਡ ਖਿਲਾਫ ਉਸ ਦੀ ਸਰਜ਼ਮੀਂ ’ਤੇ ਹੋਣ ਵਾਲੀ ਟੈਸਟ ਸੀਰੀਜ਼ ’ਤੇ ਟਿਕੀਆਂ ਹਨ। ਭੁਵਨੇਸ਼ਵਰ ਨੂੰ ਪਿਛਲੇ ਦੋ ਸਾਲਾਂ ਦੌਰਾਨ ਸੱਟਾਂ ਨਾਲ ਜੂਝਣਾ ਪਿਆ ਹੈ।ਉਸ ਨੇ ਇੰਗਲੈਂਡ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਛੇ ਵਿਕਟਾਂ ਲਈਆਂ। ਭੁਵਨੇਸ਼ਵਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਟੈਸਟ ਕ੍ਰਿਕਟ ’ਚ ਵਾਪਸੀ ਬਾਰੇ ਸੋਚ ਰਹੇ ਹਨ ਤਾਂ ਉਸ ਨੇ ਕਿਹਾ ਕਿ ਯਕੀਨੀ ਤੌਰ ’ਤੇ ਟੈਸਟ ਕ੍ਰਿਕਟ ’ਚ ਵਾਪਸੀ ਮੇਰਾ ਟੀਚਾ ਹੈ। ਮੈਂ ਲਾਲ ਗੇਂਦ ਦੀ ਕ੍ਰਿਕਟ ਨੂੰ ਧਿਆਨ ’ਚ ਰੱਖ ਕੇ ਤਿਆਰੀ ਕਰਾਂਗਾ। ਹਾਲਾਂਕਿ ਟੈਸਟ ਮੈਚਾਂ ਲਈ ਕਿਸ ਤਰ੍ਹਾਂ ਚੋਣ ਕੀਤੀ ਜਾਂਦੀ ਹੈ, ਇਹ ਵੱਖਰਾ ਵਿਸ਼ਾ ਹੈ।ਇੰਗਲੈਂਡ ਖ਼ਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਵਰਚੁਅਲ ਪੱਤਰਕਾਰ ਸੰਮੇਲਨ ’ਚ ਗੱਲਬਾਤ ਕਰਦਿਆਂ ਭੁਵਨੇਸ਼ਵਰ ਨੇ ਕਿਹਾ, ‘‘ਆਈ. ਪੀ. ਐੱਲ. ਦੌਰਾਨ ਕਾਰਜਭਾਰ ਪ੍ਰਬੰਧਨ ਅਤੇ ਮੇਰਾ ਅਭਿਆਸ ਟੈਸਟ ਕ੍ਰਿਕਟ ਨੂੰ ਧਿਆਨ ’ਚ ਰੱਖ ਕੇ ਹੋਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਅੱਗੇ ਕਾਫੀ ਟੈਸਟ ਕ੍ਰਿਕਟ ਖੇਡੀ ਜਾਣੀ ਹੈ ਤੇ ਮੇਰੀ ਪਹਿਲ ਹੁਣ ਵੀ ਟੈਸਟ ਕ੍ਰਿਕਟ ਹੈ।


