- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡ੍ਰਾਈਵਿੰਗ ਲਾਈਸਂਸ ਅਥਾਰਿਟੀ ਵਿੱਚ ਆਉਣ ਵਾਲੇ ਲੋਕ ਪ੍ਰੇਸ਼ਾਨ
ਐਸ ਏ ਐਸ ਨਗਰ – ਸਥਾਨਕ ਡ੍ਰਾਈਵਿੰਗ ਲਾਈਸੈਂਸ ਅਥਾਰਿਟੀ ਵਿੱਚ ਆਪਣੇ ਕੰਮ ਧੰਦੇ ਲਈ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਜਿਸ ਕਾਊਂਟਰ ਉਪਰ ਲੋਕ ਆਪਣੀ ਫਾਈਲ ਜਮਾਂ ਕਰਵਾਉਂਦੇ ਹਨ, ਉਸ ਕਾਊਂਟਰ ਉਪਰ ਅਕਸਰ ਕਰਮਚਾਰੀ ਆਪਣੀ ਸੀਟ ਉਪਰ ਮੌਜੂਦ ਨਹੀਂ ਹੁੰਦਾ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਥੇ ਬਣੇ ਵੱਖ ਵੱਖ ਕਾਊਂਟਰਾਂ ਉਪਰ ਸਾਈਨ ਬੋਰਡ ਨਹੀਂ ਲੱਗੇ ਹੋਏ, ਜਿਸ ਕਰਕੇ ਲੋਕਾਂ ਨੂੰ ਲੰਬੀ ਲਾਈਨ ਵਿੱਚ ਲੱਗਣ ਤੋਂ ਬਾਅਦ ਕਈ ਘੰਟੇ ਬਾਅਦ ਵਾਰੀ ਆਉਣ ਤੇ ਪਤਾ ਚਲਦਾ ਹੈ ਕਿ ਉਹ ਗਲਤ ਕਾਊਂਟਰ ਉਪਰ ਆ ਗਏ ਹਨ, ਫਿਰ ਉਹਨਾਂ ਨੂੰ ਦੂਸਰੇ ਕਾਉਂਟਰ ਅੱਗੇ ਲੱਗੀ ਲਾਈਨ ਵਿੱਚ ਜਾ ਕੇ ਮੁੜ ਲੱਗਣਾ ਪੈਂਦਾ ਹੈ| ਅਕਸਰ ਲੋਕ ਲੰਬੀ ਲਾਈਨ ਤੋਂ ਡਰ ਕੇ ਅਤੇ ਕੰਮ ਛੇਤੀ ਕਰਵਾਉਣ ਲਈ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ, ਜਿਸ ਕਰਕੇ ਏਜੰਟ ਵੱਧ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਵਾ ਦਿੰਦੇ ਹਨ| ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ ਏਜੰਟਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ| ਇਸ ਸਬੰਧੀ ਸੰਪਰਕ ਕਰਨ ਤੇ ਆਰ ਟੀ ਓ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਫਤਰ ਵਿੱਚ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਪ੍ਰਬੰਧ ਜਲਦੀ ਹੀ ਹੋ ਜਾਵੇਗਾ, ਜਲਦੀ ਹੀ ਕਾਊਂਟਰਾਂ ਉੱਪਰ ਸਾਈਨ ਬੋਰਡ ਵੀ ਲਗਾ ਦਿੱਤੇ ਜਾਣਗੇ, ਵੱਧ ਪੈਸੇ ਲੈਣ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਇਕ ਕਾਊਂਟਰ ਵਾਲੀ ਸੀਟ ਖਾਲੀ ਹੋਣ ਸਬੰਧੀ ਉਹਨਾਂ ਕਿਹਾ ਕਿ ਪਹਿਲਾਂ ਦਫਤਰ ਵਿੱਚ ਮੁਲਾਜਮ ਦੀ ਕਮੀ ਸੀ, ਹੁਣ ਰੋਪੜ ਤੋਂ ਟਰਾਂਸਫਰ ਹੋ ਕੇ ਇੱਕ ਮੁਲਾਜਮ ਆ ਰਿਹਾ ਹੈ, ਜਿਸ ਕਰਕੇ ਮੁਲਾਜਮਾਂ ਦੀ ਘਾਟ ਵੀ ਦੂਰ ਹੋ ਜਾਵੇਗੀ|


