- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਾਖਾ ਸੀਟ ਜਿੱਤ ਕੇ ਮਨਪ੍ਰੀਤ ਇਯਾਲੀ ਨੇ ਰਚਿਆ ਇਤਿਹਾਸ
14676 ਵੋਟਾਂ ਦੇ ਵੱਡੇ ਫ਼ਰਕ ਨਾਲ ਕੀਤੀ ਜਿੱਤ ਹਾਸਲ ਵੋਟਰਾਂ ਨੇ ਇਯਾਲੀ ਦੇ ਕੀਤੇ ਕੰਮਾਂ ਦਾ ਵੋਟ ਪਾ ਕੇ ਮੁੱਲ ਮੋੜਿਆ
ਜਗਰਾਉਂ – ਵਿਧਾਨ ਸਭਾ ਹਲਕਾ ਦਾਖਾ ਦੀਆਂ ਜਿਮਨੀ ਚੋਣਾਂ ‘ਚ ਸ਼੍ਰ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੀ ਵਿਰੋਧੀ ਪਾਰਟੀ ਕਾਂਗਰਸ ਨੂੰ ਵੱਡੇ ਫ਼ਰਕ ਨਾਲ ਹਰਾਕੇ ਇਤਿਹਾਸ ਰਚਿਆ ਹੈ। ਇਹ ਸੀਟ ਸਭ ਤੋਂ ਹੋਟ ਸੀਟ ਮੰਨੀ ਜਾਂਦੀ ਸੀ ਤੇ ਜਿੱਥੇ ਕਾਂਗਰਸ ਪਾਰਟੀ ਦੀ ਥੰਮ ਮੰਨੇ ਜਾਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ, ਹਲਕੇ ਤੋਂ ਬਾਹਰੀ ਹੋਣ ਕਰਕੇ ਕਾਫੀ ਵਿਰੋਧ ਹੋਇਆ ਪਰ ਕੁਝ ਹੱਦ ਤੱਕ ਕੈਪਟਨ ਸੰਧੂ ਨੇ ਦਾਖਾ ਵਾਸੀਆਂ ਨੂੰ ਆਪਣੇ ਹੱਕ ‘ਚ ਕਰ ਵੀ ਲਿਆ ਸੀ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕੈਪਟਨ ਸੰਦੀਪ ਸੰਧੂ ਨੂੰ ਹਰਾਉਣ ਵਾਲੇ ਆਪਣੇ ਹੀ ਸਨ, ਜਿਨ੍ਹਾਂ ਨੂੰ ਪਤਾ ਸੀ ਕਿ ਜੇਕਰ ਇਹ ਜਿੱਤ ਗਿਆ ਤਾਂ ਸਾਡਾ ਆਉਣ ਵਾਲਾ ਰਾਜਸੀ ਭਵਿੱਖ ਖ਼ਤਮ ਹੋ ਜਾਵੇਗਾ। ਭਾਵੇਂ ਕਿ ਲੋਕ ਦਿਖਾਵੇ ਵਾਸਤੇ ਕੈਪਟਨ ਸੰਧੂ ਨਾਲ ਘਰ-ਘਰ ਗਏ ਪਰ ਅੰਦਰੋਂ ਜੜ੍ਹਾਂ ਵਢਦੇ ਰਹੇ। ਅੱਜ ਗੁਰੂਸਰ ਸੁਧਾਰ ਵਿਖੇ ਚੋਣ ਨਤੀਜਿਆਂ ਦੌਰਾਨ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 66286, ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ 51610, ਲਿੱਪ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ 8437, ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ 2792 ਤੇ ਟੀਟੂ ਬਾਣੀਆਂ ਨੂੰ 535 ਵੋਟਾਂ ਪਾਈਆਂ, ਜਿਸ ਕਰਕੇ ਮਨਪ੍ਰੀਤ ਸਿੰਘ ਇਯਾਲੀ 14676 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤਾ, ਜਿਓ ਹੀ ਮਨਪ੍ਰੀਤ ਸਿੰਘ ਇਯਾਲੀ ਦੇ ਜਿੱਤਣ ਦੀ ਖ਼ਬਰ ਹਲਕਾ ਦਾਖਾ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਥਾਂ-ਥਾਂ ਲੱਡੂ ਵੰਡੇ ਤੇ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ। ਇਯਾਲੀ ਦੇ ਜਿੱਤਣ ‘ਤੇ ਖੁਸ਼ੀ ਸਾਂਝੀ ਕਰਨ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰੋਡ ਸ਼ੋਅ ਰਾਹੀਂ ਲੋਕਾਂ ਦਾ ਪਿਆਰ ਕਬੂਲਿਆ ਤੇ ਇਸ ਜਿੱਤ ਨੂੰ ਇਤਿਹਾਸਿਕ ਕਰਾਰ ਦਿੱਤਾ। ਹਲਕਾ ਦਾਖਾ ਵਾਸੀਆਂ ਨੇ ਵਿਕਾਸ ਦਾ ਮਸੀਹਾਂ ਮਨਪ੍ਰੀਤ ਸਿੰਘ ਇਯਾਲੀ ਨੂੰ ਜੋ ਇਤਿਹਾਸ ਰਚਿਆ ਹੈ, ਉਹ ਸ਼ਾਇਕ ਇਤਿਹਾਸ ‘ਚ ਪਹਿਲੀ ਵਾਰ ਹੋਇਆ, ਕਿਉਂਕਿ ਮਨਪ੍ਰੀਤ ਸਿੰਘ ਇਯਾਲੀ ਨੇ ਸਿੱਧਾ ਸਰਕਾਰ ਨਾਲ ਪੰਗਾ ਲਿਆ ਸੀ ਤੇ ਜਿੱਤ ਹਾਸਲ ਕੀਤੀ। ਹਲਕਾ ਦਾਖਾ ਵਾਸੀਆਂ ਨੇ ਮਨਪ੍ਰੀਤ ਸਿੰਘ ਇਯਾਲੀ ਦੇ ਕੀਤੇ ਕੰਮਾਂ ਦਾ ਮੁੱਲ ਵੋਟਾਂ ਪਾ ਮੋੜ ਦਿੱਤਾ ਤੇ ਸਾਬਤ ਕਰ ਦਿੱਤਾ ਕਿ ਜਿਹੜਾ ਵਿਕਾਸ ਕਰਵਾਓ, ਉਹੀ ਜਿੱਤ ਹਾਸਲ ਕਰੇਗਾ।


