- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ
ਬੈਂਗਲੁਰੂ – ਆਲਰਾਊਂਡਰ ਪਵਨ ਨੇਗੀ ਦੀ ਵਿਰੋਧੀ ਹਾਲਾਤ ਵਿਚ ਖੇਡੀ ਗਈ ਅਜੇਤੂ 29 ਦੌੜਾਂ ਦੀ ਜੁਝਾਰੂ ਪਾਰੀ ਤੇ ਉਸਦੀ ਨਵਦੀਪ ਸੈਣੀ (ਅਜੇਤੂ 13) ਨਾਲ ਨੌਵੀਂ ਵਿਕਟ ਲਈ 51 ਦੌੜਾਂ ਦੀ ਬੇਸ਼ਕੀਮਤੀ ਅਜੇਤੂ ਸਾਂਝੇਦਾਰੀ ਦੇ ਦਮ ‘ਤੇ ਦਿੱਲੀ ਨੇ ਝਾਰਖੰਡ ਨੂੰ ਵੀਰਵਾਰ ਨੂੰ ਦੋ ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਝਾਰਖੰਡ ਨੇ 48.5 ਓਵਰਾਂ ਵਿਚ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਆਪਣੀਆਂ 8 ਵਿਕਟਾਂ 149 ਦੌੜਾਂ ‘ਤੇ ਗੁਆ ਦਿੱਤੀਆਂ ਸਨ ਤੇ ਹਾਰ ਉਸਦੇ ਸਾਹਮਣੇ ਨਜ਼ਰ ਆ ਰਹੀ ਸੀ ਪਰ ਨੇਗੀ ਤੇ ਸੈਣੀ ਨੇ ਕਮਾਲ ਦੀ ਸਾਂਝੇਦਾਰੀ ਕਰਦਿਆਂ ਦਿੱਲੀ ਨੂੰ ਅਸੰਭਵ ਜਿੱਤ ਦਿਵਾ ਦਿੱਤੀ। ਦਿੱਲੀ ਨੇ 49.4 ਓਵਰਾਂ ਵਿਚ 8 ਵਿਕਟਾਂ ‘ਤੇ 200 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਦਿੱਲੀ ਦਾ 20 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਵਿਚ ਮੁੰਬਈ ਨਾਲ ਮੁਕਾਬਲਾ ਹੋਵੇਗਾ। ਦਿੱਲੀ ਨੇ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਦਿੱਲੀ 2012-13 ਵਿਚ ਜੇਤੂ ਰਹੀ ਸੀ, ਜਦਕਿ 2015-16 ਵਿਚ ਉਸ ਨੂੰ ਹਾਰ ਦਾ ਨਾਲ ਸਬਰ ਕਰਨਾ ਪਿਆ ਸੀ। ਝਾਰਖੰਡ ਦੀ ਟੀਮ 2010-11 ਦੀ ਜੇਤੂ ਰਹੀ ਸੀ ਤੇ ਉਸਦੇ ਹੱਥੋਂ ਦੂਜੀ ਵਾਰ ਫਾਈਨਲ ਵਿਚ ਪਹੁੰਚਣ ਦਾ ਮੌਕਾ ਨਿਕਲ ਗਿਆ।


