- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਹਾਈ ਕੋਰਟ ‘ਚ ਕੇਸ ਹਾਰਿਆ ਹਰਿਆਣਾ ਰੋਡਵੇਜ-ਹਾਈਕੋਰਟ ਨੇ ਠੋਕਿਆ 70 ਹਜ਼ਾਰ ਰੁਪਏ ਜੁਰਮਾਨਾ ਜੁਰਮਾਨਾ ਰਕਮ ਨਾਲ 200 ਬੂਟੇ ਲਗਾਉਣ ਦੇ ਦਿੱਤੇ ਹੁਕਮ
ਕੁਰੂਕਸ਼ੇਤਰ/ਕਰਨਾਲ – ਹਰਿਆਣਾ ਰੋਡਵੇਜ਼ ਨੂੰ ਇੰਸ਼ੋਰੈਂਸ ਕੰਪਨੀ ‘ਤੇ ਬੱਸ ਹਾਦਸਾ ਹੋਣ ਦਾ ਕਲੇਮ ਕਰਣਾ ਮਹਿੰਗਾ ਪੈ ਗਿਆ ਹੈ। ਦਿੱਲੀ ਹਾਈਕੋਰਟ ਵਿੱਚ ਹਰਿਆਣਾ ਰੋਡਵੇਜ ਕੇਸ ਹਾਰ ਗਿਆ ਹੈ। ਕੰਪਨੀ ਨੇ ਸਾਬਤ ਕਰ ਦਿੱਤਾ ਕਿ ਲਾਪਰਵਾਹੀ ਨਾਲ ਬੱਸ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ ਸੀ ਅਤੇ ਹਰਿਆਣਾ ਰੋਡਵੇਜ ਵਲੋਂ ਗਲਤ ਕਲੇਮ ਮੰਗਿਆ ਜਾ ਰਿਹਾ ਹੈ। ਕਲੇਮ ਤਾਂ ਰੋਡਵੇਜ ਨੂੰ ਮਿਲਿਆ ਨਹੀਂ, ਉਲਟਾ ਹਾਈਕੋਰਟ ਨੇ ਕਰਨਾਲ ਰੋਡਵੇਜ ਡਿਪੋ ‘ਤੇ 70 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਈਕੋਰਟ ਨੇ ਇਹ ਰਕਮ ਬੀਮਾ ਕੰਪਨੀ ਨੂੰ ਦੇਣ ਦੀ ਬਜਾਏ ਵਨ ਵਿਭਾਗ ਨੂੰ ਦੇਣ ਦੇ ਹੁਕਮ ਦਿੱਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਰਕਮ ਨਾਲ ਵਨ ਵਿਭਾਗ ਸਾਉਥ ਦਿੱਲੀ ਵਿੱਚ 200 ਬੂਟੇ ਲਗਾ ਕੇ ਸਾਡੇ ਤਿੰਨ ਸਾਲ ਤੱਕ ਦੇਖਭਾਲ ਕਰੇਗਾ। ਜਦੋਂ ਇਹ ਦਰਖ਼ਤ ਸਾਡੇ 6 ਫੁਟ ਦੇ ਹੋ ਜਾਣਗੇ, ਤਾਂ ਰਿਪੋਰਟ ਕਰੇਗਾ । ਹਾਈਕੋਰਟ ਨੇ ਕਿਹਾ ਕਿ ਇਸ ਦਾ ਮਕਸਦ ਵਾਤਾਵਰਣ ਪ੍ਰਤੀ ਲੋਕਾਂ ਨੂੰ ਸੁਨੇਹਾ ਦੇਣਾ ਹੈ ਕਿ ਦਰਖ਼ਤ ਸਾਡੇ ਲਈ ਕਿੰਨੇ ਜਰੂਰੀ ਹਨ। ਦੱਸਣਯੋਗ ਹੈ ਕਿ ਜੂਨ 2018 ਵਿੱਚ ਦਿੱਲੀ ਵਿੱਚ ਕਰਨਾਲ ਰੋਡਵੇਜ ਦੀ ਬੱਸ ਦਾ ਹਾਦਸੇ ਮਗਰੋਂ ਅਗਲਾ ਹਿੱਸਾ ਡੈਮੇਜ ਹੋ ਗਿਆ ਸੀ ।ਰੋਡਵੇਜ ਨੇ ਬੀਮਾ ਕਲੇਮ ਕੀਤਾ, ਤਾਂ ਬੀਮਾ ਕੰਪਨੀ ਨੇ ਹਾਦਸੇ ਦਾ ਕਾਰਨ ਡਰਾਈਵਰ ਦੀ ਲਾਪਰਵਾਹੀ ਦੱਸ ਕੇ ਭੁਗਤਾਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕਰਨਾਲ ਰੋਡਵੇਜ ਨੇ 3 ਜੁਲਾਈ 2018 ਨੂੰ ਬੱਸ ਦਾ ਕਲੇਮ ਦਿੱਲੀ ਹਾਈਕੋਰਟ ਵਿੱਚ ਕੀਤਾ ਸੀ। ਕੋਰਟ ਨੇ ਪੂਰੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਰੋਡਵੇਜ ਵਿਭਾਗ ‘ਤੇ ਜੁਰਮਾਨਾ ਲਗਾਇਆ ਹੈ।ਵਣ ਵਿਭਾਗ ਨਾਲ ਸੰਪਰਕ ਕਰਕੇ ਸ਼ੁਰੂ ਕੀਤੇ ਬੂਟੇ ਲਗਾਉਣੇ : ਜੀਐਮ- ਜਦ ਇਸ ਬਾਰੇ ਕਰਨਾਲ ਰੋਡਵੇਜ਼ ਦੇ ਜੀਐਮ ਨਾਲ ਗੱਲ ਕੀਤੀ ਗਈ, ਤਾਂ ਓਹਨਾ ਦਸਿਆ ਕਿ ਦਿੱਲੀ ਹਾਈਕੋਰਟ ਵੱਲੋਂ 200 ਬੂਟੇ ਲਗਵਾਉਣ ਦੇ ਹੁਕਮ ਦਿੱਤੇ ਹਨ। ਅਸੀ ਵਨ ਵਿਭਾਗ ਨਾਲ ਸੰਪਰਕ ਕਰਕੇ ਬੂਟੇ ਲਗਵਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਇਸ ਮਾਨਸੂਨ ਸੀਜਨ ਵਿੱਚ ਸਾਉਥ ਦਿੱਲੀ ਵਿੱਚ ਬੂਟੇ ਲਗਾਏ ਜਾਣੇ ਹਨ।


