- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੂਜਾ ਟੈਸਟ: ਆਸਟਰੇਲੀਆ ਦੀ ਸਥਿਤੀ ਮਜ਼ਬੂਤ
ਪਰਥ – ਨਵੇਂ-ਨਵੇਲੇ ਔਪਟਸ ਸਟੇਡੀਅਮ ’ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਅੱਜ ਪਹਿਲਾ ਦਿਨ ਭਾਰਤ ਅਤੇ ਆਸਟਰੇਲੀਆ ਵਿਚਾਲੇ ਉਤਰਾਅ-ਚੜ੍ਹਾਅ ਵਾਲਾ ਰਿਹਾ। ਆਸਟਰੇਲੀਆ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਸ ਨੇ ਛੇ ਵਿਕਟਾਂ ’ਤੇ 277 ਦੌੜਾਂ ਬਣਾ ਕੇ ਖ਼ੁਦ ਨੂੰ ਬਿਹਤਰ ਹਾਲਤ ਵਿੱਚ ਲਿਆਂਦਾ। ਭਾਰਤੀ ਤੇਂਜ਼ ਗੇਂਦਬਾਜ਼ ਪੂਰੇ ਦਿਨ ਵਿੱਚ ਛੇ ਵਿਕਟਾਂ ਹੀ ਲੈ ਸਕੇ। ਖੇਡ ਪਹਿਲੇ ਦਿਨ ਇੱਕ-ਦੂਜੇ ਟੀਮ ਦੇ ਹੱਕ ਵਿੱਚ ਝੁਕਦੀ ਰਹੀ। ਪਹਿਲੇ ਤਿੰਨ ਘੰਟੇ ਆਸਟਰੇਲੀਆ ਦੇ ਨਾਮ ਰਹੇ, ਜਿਸ ਵਿੱਚ ਮਾਰਕਸ ਹੈਰਿਸ (70 ਦੌੜਾਂ) ਅਤੇ ਆਰੋਨ ਫਿੰਚ (50 ਦੌੜਾਂ) ਨੇ ਪਹਿਲੀ ਵਿਕਟ ਲਈ 112 ਦੌੜਾਂ ਬਣਾਈਆਂ। ਇਸ ਮਗਰੋਂ ਭਾਰਤ ਨੇ 36 ਦੌੜਾਂ ਦੇ ਅੰਦਰ-ਅੰਦਰ ਚਾਰ ਵਿਕਟਾਂ ਲਈਆਂ। ਇਸ ਵਿੱਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਓਸਮਾਨ ਖਵਾਜਾ (ਪੰਜ) ਅਤੇ ਪੀਟਰ ਹੈਂਡਜ਼ਕੰਬ (ਸੱਤ ਦੌੜਾਂ) ਦੀਆਂ ਵਿਕਟਾਂ ਵੀ ਸ਼ਾਮਲ ਸਨ। ਟ੍ਰੈਵਿਸ ਹੈੱਡ (58 ਦੌੜਾਂ) ਅਤੇ ਸ਼ਾਨ ਮਾਰਸ਼ (45 ਦੌੜਾਂ) ਨੇ ਫਿਰ 23 ਓਵਰਾਂ ਤੱਕ ਵਿਕਟ ਨਹੀਂ ਡਿਗਣ ਦਿੱਤੀ ਅਤੇ ਇਸ ਦੌਰਾਨ 84 ਦੌੜਾਂ ਬਣਾਈਆਂ। ਇਹ ਦੋਵੇਂ 19 ਦੌੜਾਂ ਦੇ ਅੰਦਰ ਆਊਟ ਹੋ ਗਏ, ਪਰ ਇਸ ਮਗਰੋਂ ਕਪਤਾਨ ਟਿਮ ਪੇਨ (ਨਾਬਾਦ 16) ਅਤੇ ਪੈਟ ਕਮਿੰਨਜ਼ (ਨਾਬਾਦ 11 ਦੌੜਾਂ) ਨੇ ਦਿਨ ਦੇ ਆਖ਼ਰੀ ਅੱਠ ਓਵਰਾਂ ਵਿੱਚ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਪਰਥ ਦੇ ਔਪਟਸ ਸਟੇਡੀਅਮ ਦੀ ਪਿੱਚ ’ਤੇ ਘਾਹ ਹੋਣ ਕਾਰਨ ਪਹਿਲਾਂ ਅਜਿਹੀ ਚਰਚਾ ਸੀ ਕਿ ਇਹ ਤੇਜ਼ ਗੇਂਦਬਾਜ਼ ਦੇ ਰਾਸ ਆਵੇਗੀ। ਇਸੇ ਕਾਰਨ ਭਾਰਤ ਨੇ ਚਾਰ ਤੇਜ਼ ਗੇਂਦਬਾਜ਼ਾਂ ਨੂੰ ਉਤਾਰਿਆ ਸੀ, ਪਰ ਇਨ੍ਹਾਂ ਵਿੱਚ ਕੰਮ-ਚਲਾਊ ਸਪਿੰਨਰ ਹਨੂਮਾ ਵਿਹਾਰੀ ਪਹਿਲਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਵਿਹਾਰੀ ਨੇ 53 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ (35 ਦੌੜਾਂ ਦੇ ਕੇ ਦੋ ਵਿਕਟਾਂ) ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ, ਜਦਕਿ ਜਸਪ੍ਰੀਤ ਬੁਮਰਾਹ ਉਮੇਸ਼ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਐਡੀਲੇਡ ਵਿੱਚ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਜਿੱਤ ਕੇ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਚੱਲ ਰਿਹਾ ਹੈ।


