ਦੌੜਾਂ ਬਣਾਉਣ ਦੇ ਮਾਮਲੇ ਵਿਚ ਵੀ ਰੋਹਿਤ ਚੋਟੀ ’ਤੇ

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਇੱਥੇ ਸੈਂਕੜਾ ਮਾਰ ਕੇ ਆਈਸੀਸੀ ਵਿਸ਼ਵ ਕੱਪ ਦੇ ਇਕ ਟੂਰਨਾਮੈਂਟ ਵਿਚ ਚਾਰ ਸੈਂਕੜੇ ਲਾਉਣ ਦੇ ਕੁਮਾਰ ਸੰਗਕਾਰਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਕ ਰੋਜ਼ਾ ਵਿਚ 26ਵਾਂ ਸੈਂਕੜਾ ਜੜਨ ਵਾਲੇ ਰੋਹਿਤ ਮੌਜੂਦਾ ਵਿਸ਼ਵ ਕੱਪ ਵਿਚ ਡੇਵਿਡ ਵਾਰਨਰ (516) ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਪੁੱਜ ਗਏ ਹਨ। ਰੋਹਿਤ ਦੇ ਨਾਂ ਹੁਣ 544 ਦੌੜਾਂ ਹਨ। ਸੰਗਕਾਰਾ ਨੇ 2015 ਦੇ ਆਈਸੀਸੀ ਵਿਸ਼ਵ ਕੱਪ ਵਿਚ ਚਾਰ ਸੈਂਕੜੇ ਲਾਏ ਸਨ।

VIA PUNJAB