- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਡਾਲ ਨੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਜਿੱਤਿਆ
ਰਾਫੇਲ ਨਡਾਲ ਨੇ ਰੂਸ ਦੇ ਡੇਨਿਲ ਮੈਦਵੇਦੇਵ ਨੂੰ ਪੰਜ ਸੈੱਟਾਂ ਦੇ ਫਾਈਨਲ ਵਿੱਚ ਹਰਾ ਕੇ ਆਪਣੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਅਤੇ ਚੌਥਾ ਯੂਐੱਸ ਓਪਨ ਖ਼ਿਤਾਬ ਆਪਣੇ ਨਾਮ ਕਰ ਲਿਆ। 33 ਸਾਲ ਦੇ ਨਡਾਲ ਨੇ ਖ਼ਿਤਾਬੀ ਮੁਕਾਬਲੇ ’ਚ 7-5, 6-3, 5-7, 4-6, 6-4 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦੇ ਨਾਮ 19 ਗਰੈਂਡ ਸਲੈਮ ਹੋ ਗਏ ਹਨ ਅਤੇ ਉਹ ਰੋਜਰ ਫੈਡਰਰ ਤੋਂ ਸਿਰਫ਼ ਇੱਕ ਖ਼ਿਤਾਬ ਪਿੱਛੇ ਹੈ।ਉਹ ਓਪਨ ਯੁੱਗ ਵਿੱਚ ਕੈੱਨ ਰੋਜ਼ਵਾਲ ਮਗਰੋਂ ਯੂਐੱਸ ਓਪਨ ਜਿੱਤਣ ਵਾਲਾ ਸਭ ਤੋਂ ਪੁਰਾਣਾ ਖਿਡਾਰੀ ਬਣ ਗਿਆ ਹੈ। ਰੋਜ਼ਵਾਲ ਨੇ ਸਾਲ 1970 ਵਿੱਚ 35 ਸਾਲ ਦੀ ਉਮਰ ’ਚ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਤਿੰਨ ਵਾਰ (ਸਾਲ 2010, 2013 ਅਤੇ 2017) ਖ਼ਿਤਾਬ ਜਿੱਤ ਚੁੱਕੇ ਨਡਾਲ ਨੇ ਕਿਹਾ, ‘‘ਇਹ ਮੇਰੇ ਟੈਨਿਸ ਕੈਰੀਅਰ ਦੀਆਂ ਸਭ ਤੋਂ ਜਜ਼ਬਾਤੀ ਰਾਤਾਂ ਵਿੱਚੋਂ ਇੱਕ ਸੀ।”ਯੂਐੱਸ ਓਪਨ ਵਿੱਚ ਪੰਜਵੀਂ ਵਾਰ ਅਤੇ ਗਰੈਂਡ ਸਲੈਮ ਵਿੱਚ 27ਵੀਂ ਵਾਰ ਫਾਈਨਲ ਵਿੱਚ ਪਹੁੰਚਿਆ ਨਡਾਲ 30 ਸਾਲ ਦੀ ਉਮਰ ਮਗਰੋਂ ਪੰਜ ਗਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਚਾਰ ਘੰਟੇ 50 ਮਿੰਟ ਤੱਕ ਚੱਲਿਆ ਇਹ ਮੈਚ ਯੂਐੱਸ ਓਪਨ ਦੇ ਇਤਿਹਾਸ ਦਾ ਸਭ ਤੋਂ ਲੰਬਾ ਫਾਈਨਲ ਬਣਨ ਤੋਂ ਸਿਰਫ਼ ਚਾਰ ਮਿੰਟਾਂ ਨਾਲ ਖੁੰਝ ਗਿਆ। ਨਡਾਲ ਨੇ ਜੂਨ ਵਿੱਚ ਫਰੈਂਚ ਓਪਨ ਵੀ ਜਿੱਤਿਆ ਸੀ। ਉਹ ਓਪਨ ਯੁੱਗ ਵਿੱਚ ਪੰਜ ਯੂਐੱਸ ਓਪਨ ਖ਼ਿਤਾਬ ਜਿੱਤਣ ਵਾਲੇ ਫੈਡਰਰ, ਜਿੰਮੀ ਕੌਨੋਰਜ਼ ਅਤੇ ਪੈੱਟ ਸੰਪਰਾਸ ਤੋਂ ਇੱਕ ਖ਼ਿਤਾਬ ਪਿੱਛੇ ਹੈ।


