- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਸੈਮੀ ਫਾਈਨਲ ’ਚ
ਮੇਜ਼ਬਾਨ ਇੰਗਲੈਂਡ ਅੱਜ ਇੱਥੇ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ’ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ’ਚ ਦਾਖ਼ਲ ਹੋ ਗਿਆ। ਆਸਟਰੇਲੀਆ ਤੇ ਭਾਰਤ ਮਗਰੋਂ ਇੰਗਲੈਂਡ ਤੀਜੀ ਟੀਮ ਹੈ ਜੋ ਸੈਮੀ ਫਾਈਨਲ ’ਚ ਥਾਂ ਪੱਕੀ ਕਰਨ ਵਿੱਚ ਸਫ਼ਲ ਹੋਈ ਹੈ। ਇੰਗਲੈਂਡ ਵੱਲੋਂ ਜਿੱਤ ਲਈ ਦਿੱਤੇ 306 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 45 ਓਵਰਾਂ ’ਚ 186 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਵਿਕਟਕੀਪਰ ਬੱਲੇਬਾਜ਼ ਟੌਮ ਲਾਥਮ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਕ੍ਰਮਵਾਰ 27 ਤੇ 28 ਦੌੜਾਂ ’ਤੇ ਰਨ ਆਊਟ ਹੋ ਗਏ। ਇੰਗਲੈਂਡ ਲਈ ਮਾਰਕ ਵੁੱਡ ਨੇ 34 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। ਜੋਫਰਾ ਆਰਚਰ, ਲਿਆਮ ਪਲੰਕਿਟ, ਆਦਿਲ ਰਾਸ਼ਿਦ ਤੇ ਬੈਨ ਸਟੋਕਸ ਦੇ ਹਿੱਸੇ ਇਕ-ਇਕ ਵਿਕਟ ਆਈ।ਇਸ ਤੋਂ ਪਹਿਲਾਂ ਜੌਨੀ ਬੇਅਰਸਟੋ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਆਖ਼ਰੀ ਓਵਰਾਂ ’ਚ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿੱਚ ਇੰਗਲੈਂਡ ਨੂੰ ਅੱਠ ਵਿਕਟਾਂ ’ਤੇ 305 ਦੌੜਾਂ ’ਤੇ ਰੋਕ ਦਿੱਤਾ। ਇਕ ਸਮੇਂ ਇੰਗਲੈਂਡ ਦਾ ਸਕੋਰ 30 ਓਵਰਾਂ ’ਚ ਇਕ ਵਿਕਟ ’ਤੇ 194 ਦੌੜਾਂ ਸੀ ਅਤੇ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ 350 ਦੇ ਪਾਰ ਦਾ ਸਕੋਰ ਬਣਾਏਗੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਆਖ਼ਰੀ 20 ਓਵਰਾਂ ਵਿੱਚ ਸਿਰਫ਼ 111 ਦੌੜਾਂ ਦਿੱਤੀਆਂ ਅਤੇ ਸੱਤ ਵਿਕਟਾਂ ਲਈਆਂ। ਜੇਮਜ਼ ਨੀਸ਼ਮ ਨੇ 10 ਓਵਰਾਂ ’ਚ 41, ਟਰੈਂਟ ਬੋਲਟ ਨੇ 56 ਅਤੇ ਮੈਟ ਹੈਨਰੀ ਨੇ 54 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਜੇਕਰ ਇੰਗਲੈਂਡ ਇਸ ਮੈਚ ’ਚ ਹਾਰ ਜਾਂਦਾ ਹੈ ਤਾਂ ਪਾਕਿਸਤਾਨ ਆਪਣੇ ਆਖ਼ਰੀ ਮੈਚ ’ਚ ਬੰਗਲਾਦੇਸ਼ ’ਤੇ ਜਿੱਤ ਦਰਜ ਕਰ ਕੇ ਅੱਗੇ ਨਿਕਲ ਸਕਦਾ ਹੈ ਤੇ ਜੇਕਰ ਨਿਊਜ਼ੀਲੈਂਡ ਹਾਰ ਜਾਂਦਾ ਹੈ ਤਾਂ ਫਿਰ ਪਾਕਿਸਤਾਨ ਕੀਵੀ ਟੀਮ ਦੇ ਬਰਾਬਰ 11 ਅੰਕ ਹਾਸਲ ਕਰ ਸਕਦਾ ਹੈ। ਅਜਿਹੇ ਵਿੱਜ ਨੈੱਟ ਰਨਰੇਟ ਮਾਇਨੇ ਰੱਖੇਗਾ।ਇੰਗਲੈਂਡ ਦੀ ਟੀਮ ਨੇ ਅੱਜ ਦੇ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਰਾਏ ਅਤੇ ਬੇਅਰਸਟੋ ਨੇ ਮੇਜ਼ਬਾਨ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਹਾਂ ਨੇ ਪਹਿਲੇ ਵਿਕਟ ਲਈ 123 ਦੌੜਾਂ ਜੋੜ ਲਈਆਂ ਸਨ। ਨਿਊਜ਼ੀਲੈਂਡ ਦੇ ਸਟਰਾਈਕਰ ਗੇਂਦਬਾਜ਼ਾਂ ਨੂੰ ਦੋਹਾਂ ਨੇ ਸਹਿਜ ਹੋ ਕੇ ਖੇਡਿਆ। ਇਸ ਸਾਂਝੇਦਾਰੀ ਨੂੰ 18ਵੇਂ ਓਵਰ ’ਚ ਨੀਸ਼ਮ ਨੇ ਤੋੜਿਆ ਜਦੋਂ ਰਾਏ ਨੇ ਮਿਸ਼ਲੇ ਸੈਂਟਨੇਰ ਨੂੰ ਕੈਚ ਦਿੱਤੀ। ਉਸ ਨੇ 61 ਗੇਂਦਾਂ ’ਚ ਅੱਠ ਚੌਕਿਆਂ ਦੀ ਮੱਦਦ ਨਾਲ 60 ਦੌੜਾਂ ਜੋੜੀਆਂ। ਇਸ ਤੋਂ ਬਾਅਦ ਬੇਅਰਸਟੋ ਅਤੇ ਰੂਟ ਨੇ ਮੋਰਚਾ ਸੰਭਾਲਿਆ ਅਤੇ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸੇ ਦੌਰਾਨ ਬੇਅਰਸਟੋ ਨੇ ਹਮਲਾਵਰ ਅੰਦਾਜ਼ ’ਚ ਖੇਡ ਕੇ ਟਿਮ ਸਾਊਦੀ ਦੀ ਗੇਂਦ ’ਤੇ ਛੱਕਾ ਮਾਰਿਆ, ਉੱਥੇ ਹੀ ਰੂਟ ਨੇ ਇਸ ਵਿਸ਼ਵ ਕੱਪ ’ਚ ਆਪਣੀਆਂ 500 ਦੌੜਾਂ ਪੂਰੀਆਂ ਕੀਤੀਆਂ।


