- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਨਗਰੇਨ ਦੇ ਗੁਦਾਮ ’ਚੋਂ ਚੋਰੀ ਕੀਤੀਆਂ ਬੋਰੀਆਂ ਸਮੇਤ 4 ਕਾਬੂ
ਸੁਨਾਮ ਉਧਮ ਸਿੰਘ ਵਾਲਾ – ਇੱਥੋਂ ਥੋੜ੍ਹੀ ਦੂਰ ਥਾਣਾ ਧਰਮਗੜ੍ਹ ਦੀ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਜਖੇਪਲ ਵਿਖੇ ਸਥਿਤ ਪਨਗ੍ਰੇਨ ਦੇ ਗੋਦਾਮ ਚੋਂ ਕਣਕ ਚੋਰੀ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਵਿਲੀਅਮ ਜੇਜੀ ਉਪ ਪੁਲਿਸ ਕਪਤਾਨ ਦਿੜ੍ਹਬਾ ਨੇ ਥਾਣਾ ਧਰਮਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਦੇ ਮਈ ਮਹੀਨੇ ਵਿਚ ਪਨਗਰੇਨ ਦੇ ਜਖੇਪਲ ਗੋਦਾਮ ਵਿਚੋਂ ਚੌਕੀਦਾਰ ਦੀ ਕੁੱਟਮਾਰ ਕਰਕੇ ਕੁੱਝ ਵਿਅਕਤੀ 348 ਬੋਰੀਆਂ ਕਣਕ ਦੀਆਂ ਚੋਰੀ ਕਰਕੇ ਲੈ ਗਏ ਸੀ, ਜਿਸ ਸਬੰਧ ਵਿਚ ਤਫਤੀਸ਼ ਦੌਰਾਨ ਸੁਖਬੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੀਮਾ ਮੰਡੀ ਨੂੰ ਨਾਮਜਦ ਕੀਤਾ ਗਿਆ ਸੀ। ਇਸ ਸਬੰਧ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਭਜਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੱਲਰ ਭੈਣੀ, ਸੰਦੀਪ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਕੱਲਰ ਭੈਣੀ, ਕੁਲਦੀਪ ਸਿੰਘ ਕਾਲੀਆ ਪੁੱਤਰ ਰਾਜ ਕੁਮਾਰ ਸਲਾਣਾ ਅਤੇ ਰਾਮ ਚੰਦਰ ਪੁੱਤਰ ਓਮ ਪਰਕਾਸ਼ ਆਦਿ ਸ਼ਾਮਿਲ ਹਨ, ਜਿਨ੍ਹਾਂ ਪਾਸੋਂ 15 ਕੁਇੰਟਲ ਕਣਕ ਅਤੇ 24 ਹਜਾਰ ਰੁਪਏ ਨਕਦੀ ਪ੍ਰਾਪਤ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ ਅਤੇ ਇਸ ਕੇਸ ਵਿਚ ਕੁਝ ਹੋਰ ਵਿਅਕਤੀਆਂ ਦੀ ਵੀ ਗ੍ਰਿਫ਼ਤਾਰੀ ਅਜੇ ਹੋਣੀ ਬਾਕੀ ਹੈ। ਇਸ ਮੌਕੇ ਸਹਾਹਿਕ ਥਾਣੇਦਾਰ ਨਿਰਮਲ ਸਿੰਘ, ਸਹਾਇਕ ਥਾਣੇਦਾਰ ਮਿੱਠੂ ਰਾਮ, ਕੁਲਵਿੰਦਰ ਸਿੰਘ, ਗਗਨਦੀਪ ਅਤੇ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।


