- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਹਿਲੀ ਵਾਰ ਨਾਸਾ ਵਿੱਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ
ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸੰਭਾਵੀ ਪੁਲਾੜ ਯਾਤਰੀ ਨੇ ਏਜੰਸੀ ਤੋਂ ਅਸਤੀਫਾ ਦਿੰਦੇ ਹੋਏ ਸਿਖਲਾਈ ਛੱਡ ਦਿੱਤੀ| ਪੁਲਾੜ ਏਜੰਸੀ ਦੀ ਬੁਲਾਰਾ ਬ੍ਰਾਂਡੀ ਡੀਨ ਨੇ ਦੱਸਿਆ ਕਿ ਰਾਬ ਕੁਲੀਨ ਨੇ ਨਿੱਜੀ ਕਾਰਨਾਂ ਕਾਰਨ ਏਜੰਸੀ ਤੋਂ ਅਸਤੀਫਾ ਦਿੱਤਾ ਹੈ| ਇਹ ਅਸਤੀਫਾ 31 ਅਗਸਤ ਤੋਂ ਪ੍ਰਭਾਵੀ ਹੋਵੇਗਾ| ਭਾਵੇਂਕਿ ਬੁਲਾਰੇ ਨੇ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ| ਇਸ ਸਿਖਲਾਈ ਵਿਚ ਆਉਣਾ ਆਸਾਨ ਨਹੀਂ ਹੁੰਦਾ ਕਿਉਂਕਿ ਹਰੇਕ ਸਾਲ 18,000 ਉਮੀਦਵਾਰਾਂ ਵਿਚੋਂ ਸਿਰਫ 12 ਉਮੀਦਵਾਰਾਂ ਦੀ ਹੀ ਚੋਣ ਹੁੰਦੀ ਹੈ| ਨਾਸਾ ਵਿਚ ਸਾਲ 1968 ਵਿਚ ਦਿੱਤੇ ਗਏ ਇਕ ਅਸਤੀਫੇ ਦੇ ਬਾਅਦ ਪਹਿਲੀ ਵਾਰ ਕੁਲੀਨ ਨੇ ਅਸਤੀਫਾ ਦਿੱਤਾ ਹੈ|


