ਪਾਕਿ ਦੇ ਰਾਵਲਪਿੰਡੀ ਵਿੱਚ ਮਿਲਟਰੀ ਜਹਾਜ਼ ਕ੍ਰੈਸ਼, 17 ਵਿਅਕਤੀਆਂ ਦੀ ਮੌਤ

ਰਾਵਲਪਿੰਡੀ – ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਅੱਜ ਤੜਕਸਾਰ ਫੌਜ ਦਾ ਛੋਟਾ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਕ੍ਰੈਸ਼ ਹੋਣ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ| ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪੰਜ ਲੋਕਾਂ ਦੇ ਨਾਲ-ਨਾਲ 12 ਆਮ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਹੈ| ਉੱਥੇ ਹੀ, ਹੋਰ 12 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ| ਰਾਵਲਪਿੰਡੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਹੈ ਅਤੇ ਉਹ ਥਾਂ ਹੈ ਜਿੱਥੇ ਪਾਕਿ ਫੌਜ ਦਾ ਮੁੱਖ ਦਫਤਰ ਸਥਿਤ ਹੈ| ਪਾਕਿਸਤਾਨੀ ਫੌਜ ਨੇ ਜਹਾਜ਼ ਦੇ ਕ੍ਰੈਸ਼ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ| ਫੌਜ ਨੇ ਕਿਹਾ ਕਿ ਮਿਲਟਰੀ ਜਹਾਜ਼ ਨੇ ਸਾਧਾਰਣ ਤੌਰ ਤੇ ਉਡਾਣ ਭਰੀ ਸੀ ਪਰ ਰਾਵਲਪਿੰਡੀ ਦੇ ‘ਮੋਰਾ ਕਾਲੂ’ ਪਿੰਡ ਕੋਲ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਵਿੱਚ ਅੱਗ ਲੱਗ ਗਈ| ਇਸ ਕਾਰਨ 4 ਘਰ ਨੁਕਸਾਨੇ ਗਏ| ਫੌਜ ਦੇ ਇਕ ਅਧਿਕਾਰੀ ਫਾਰੂਕ ਭੱਟ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ| ਇਸ ਕਾਰਨ ਘੱਟ ਤੋਂ ਘੱਟ 12 ਵਿਅਕਤੀ ਦੀ ਮੌਤ ਹੋ ਗਈ ਹੈ| ਬਚਾਅ ਦਲ ਦਾ ਕਹਿਣਾ ਹੈ ਕਿ ਫੌਜ ਦੇ ਛੋਟੇ ਜਹਾਜ਼ ਨੇ ਕੰਟਰੋਲ ਗੁਵਾ ਲਿਆ ਸੀ ਜਿਸ ਤੋਂ ਬਾਅਦ ਹਾਦਸਾ ਵਾਪਰਿਆ| ਹਾਲਾਂਕਿ ਕਿਸੇ ਨੇ ਵੀ ਹਾਦਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ|

VIA PUNJAB