ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਭੁੱਕੀ ਦੇ 10 ਤੋੜਿਆਂ ਸਮੇਤ ਤਸਕਰ ਕਾਬੂ

ਕਾਹਨੂੰਵਾਨ – ਪੰਜਾਬ ਵਿਚ ਨਸ਼ਿਆਂ ਨੂੰ ਠਲ੍ਹ ਪਾਉਣ ਲਈ ਸੂਬਾ ਸਰਕਾਰ ਵਲੋਂ ਵਡੇ ਯਤਨ ਕੀਤੇ ਜਾ ਰਹੇ ਹਨ।ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਗੁਰਦਾਸ ਵਲੋਂ ਪੁਰ ਵਲੋਂ ਵੀ ਨਸ਼ਿਆਂ ਦੇ ਤਸਕਰਾਂ ਨੂੰ ਨਥ ਪਾਈ ਜਾ ਰਹੀ ਹੈ।ਜ਼ਿਲਾ ਪੁਲਸ ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 10 ਤੋੜੇ ਭੁਕੀ ਸਮੇਤ ਕਾਬੂ ਕਰਕੇ ਗੁਰਦਾਸਪੁਰ ਦੀ ਅਦਾਲਤ ਰਾਹੀਂ ਜੁਡੀਸ਼ੀਅਲ ਰਿਮਾਂਡ ਵਿਚ ਭੇਜ ਦਿਤਾ ਹੈ।ਐਸ ਐਚ ਓ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਪੰਚਾਇਤੀ ਚੋਣਾਂ ਦੇ ਚਲਦਿਆਂ ਬਰੀਕੀ ਨਾਲ ਵਾਹਨਾਂ ਦੀ ਜਾਂਚ ਪੜਤਾਲ ਕਰ ਰਹੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਤੋਂ ਚਲ ਕੇ ਹੁਸ਼ਿਆਰਪੁਰ ਜਾ ਰਹੇ ਇਕ ਟਰਕ ਨੂੰ ਰੋਕਿਆ ਗਿਆ ਤਾਂ ਉਸ ਵਿਚ ਸੇਬ ਲਦੇ ਹੋਏ ਸਨ ਜਦੋਂ ਇਸ ਟਰਕ ਦੀ ਤਲਾਸ਼ੀ ਲਈ ਅਤੇ ਇਸ ਵਿਚੋਂ ਪੁਲਿਸ ਨੂੰ ਟਰਕ ਵਿਚੋਂ 10 ਤੋੜੇ ਭੁਕੀ ਬਰਾਮਦ ਹੋਈ।ਜਿਸਦਾ ਵਜਨ 2 ਕੁਇੰਟਲ ਤਕ ਬਣਦਾ ਹੈ। ਪੁਲਿਸ ਵਲੋਂ ਟਰਕ ਦੇ ਚਾਲਕ ਮੁਹੰਮਦ ਉਮੇਰ ਲੋਨ ਪੁਤਰ ਗੁਲਾਮ ਮੁਹੰਮਦ ਵਾਸੀ ਪੁਲਵਾਮਾ ਨੂੰ ਭੁਕੀ ਬੋਰੀਆਂ ਸਮੇਤ ਹਿਰਾਸਤ ਵਿਚ ਲੈ ਕੇ ਬਰੀਕੀ ਨਾਲ ਪੜਤਾਲ ਕੀਤੀ।ਪੁਲੀਸ ਵਲੋਂ ਚਾਲਕ ਖਿਲਾਫ ਐਨਡੀਪੀ ਐਕਟ ਤੋਂ ਕਲਾਵਾਂ 15/61/85 ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਨਸ਼ਾ ਤਸਕਰ ਨੂੰ ਜੇਲ੍ਹ ਭੇਜ ਦਿਤਾ ਹੈ।

VIA PUNJAB