ਪੁਲਿਸ ਪਾਰਟੀ ਨੇ 3900 ਨਸ਼ੀਲੀਆਂ ਗੋਲੀਆਂ ਸਮੇਤ ਕਾਰ ਇੱਕ ਨੂੰ ਕੀਤਾ ਕਾਬੂ

ਪਾਤੜਾਂ – ਸੀਨੀਅਰ ਅਫਸਰਾਂ ਵੱਲੋਂ ਨਸ਼ਿਆ ਨੂੰ ਰੋਕਣ ਸਬੰਧੀ ਪੁਲਿਸ ਨੂੰ ਦਿਤੀਆਂ ਸਖਤ ਹਦਾਈਤਾਂ ਤੇ ਕਾਰਵਾਈ ਕਰਦੇ ਹੋਏ ਸੁਤਰਾਣਾਂ ਪੁਲਿਸ ਨੇ ਨਸ਼ੀਲੀਆਂ ਗੋਲਿਆਂ ਸਮੇਤ ਇੱਕ ਕਾਰ ਸਵਾਰ ਨੂੰ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਪਤਰਕਾਰਾਂ ਨੂੰ ਜਾਂਣਕਾਰੀ ਦਿੰਦੇ ਹੋਏ ਸੁਤਰਾਣਾਂ ਥਾਣਾਂ ਮੁੱਖੀ ਰੂਪਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਭਾਖੜਾ ਪੁਲ ਪਿੰਡ ਸੁਤਰਾਣਾਂ ਮੌਜੂਦ ਸੀ, ਜੋ ਖਾਸ਼ ਮੁੱਖਬਰ ਦੀ ਮੁੱਖਵਰੀ ਤੇ ਨਾਕਾ ਬੰਦੀ ਕਰਕੇ ਦੋਸ਼ੀ ਦੀ ਕਾਰ ਨੰ. ਪੀ. ਬੀ 13 ਪੀ 8500 ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕਰਨ ਪਰ ਉਸ ਪਾਸੋਂ 3900 ਨਸ਼ੀਲੀਆ ਗੋਲੀਆਂ ਬਰਾਮਦ ਹੋਇਆ। ਥਾਣਾਂ ਮੁੱਖੀ ਨੇ ਦੱਸਿਆ ਕਿ ਇਸ ਦੀ ਪੁੱਛ ਗਿੱਛ ਕਰਨ ਮਗਰੋਂ ਇਸ ਦੀ ਪਹਿਚਾਣ ਮੁਹੰਮਦ ਮੁਕੱਰਮ ਪੁਤਰ ਮੁਹੰਮਦ ਅਸਰਫ ਵਾਸੀ ਬਰਵਾਲਾ ਥਾਣਾ ਸੀ ਟੀ ਧੂਰੀ ਜਿਲ੍ਹਾ ਸੰਗਰੂਰ ਵੱਜੋਂ ਹੋਈ ਹੈ, ਉਨ੍ਹਾ ਦੱਸਿਆ ਕਿ ਦੋਸ਼ੀ ਵਿਅਕਤੀ ਤੇ ਐਨ ਡੀ ਪੀ ਐਸ ਐਕਟ ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕਰਕੇ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।

VIA PUNJAB