- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਕੁਰੂਕਸ਼ੇਤਰ ਤੋਂ ਸਹਤ ਤੇ ਆਯੂਸ਼ ਵਿਭਾਗ ਦੇ 4 ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ – ਸਿਹਤ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਕੁਰੂਕਸ਼ੇਤਰ ਤੋਂ ਸੂਬੇ ਦੇ ਸਿਹਤ ਤੇ ਆਯੂਸ਼ ਵਿਭਾਗ ਦੇ 4 ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ| ਇੰਨਾਂ ਵਿਚ 3 ਸਿਹਤ ਸੰਸਥਾਨਾਂ ਦੀ ਨੀਂਹ ਪੱਥਰ ਅਤੇ ਇਕ ਕੈਂਸਰ ਸੰਸਥਾਨ ਦਾ ਉਦਘਾਟਨ ਸ਼ਾਮਿਲ ਹਨ|ਸ੍ਰੀ ਵਿਜ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਕੁਰੂਕਸ਼ੇਤਰ ਦੀ ਧਰਤੀ ਤੋਂ ਵਿਸ਼ਵ ਦੀ ਆਪਣੀ ਤਰਾਂ ਦੇ ਪਹਿਲੇ ਸ੍ਰੀਕ੍ਰਿਸ਼ਣ ਆਯੂਸ਼ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖੇਗੀ| ਇਸ ਤਰਾਂ, ਦੀ ਪੰਡਿਤ ਦੀਨ ਦਯਾਲ ਉਪਾਧਿਏ ਸਿਹਤ ਵਿਗਿਆਨ ਯੂਨੀਵਰਸਿਟੀ, ਕਰਨਾਲ ਅਤੇ ਪੰਚਕੂਲਾ ਵਿਚ ਕੌਮੀ ਆਯੂਰਵੈਦ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ| ਇਸ ਤੋਂ ਇਲਾਵਾ ਝੱਜਰ ਦੇ ਪਿੰਡ ਬਾਢਸਾ ਵਿਚ ਬਣਾਏ ਗਏ ਕੌਮੀ ਕੈਂਸਰ ਸੰਸਥਾਨ ਦਾ ਉਦਘਾਟਨ ਕਰਨਗੇ| ਸਿਹਤ ਮੰਤਰੀ ਨੇ ਦਸਿਆ ਕਿ ਜਿਲਾ ਝੱਜਰ ਦੇ ਬਾਢਸਾ ਵਿਚ ਬਣ ਕੇ ਤਿਆਰ ਹੋਏ ਕੌਮੀ ਕੈਂਸਰ ਸੰਸਥਾਨ ਦਾ ਨਿਰਮਾਣ ਕਰੀਬ 2035 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਹੈ, ਜਿਸ ਵਿਚ 710 ਬਿਸਤਰਿਆਂ ਦੀ ਸਹੂਲਤ ਹੈ| ਇਸ ਵਿਚ ਕੈਂਸਰ ਨਾਲ ਸਬੰਧਤ ਸਾਰੇ ਪੱਧਰਾਂ ‘ਤੇ ਇਲਾਜ ਕੀਤਾ ਜਾਵੇਗਾ| ਇਸ ਵਿਚ ਡਾਕਟਰਾਂ ਤੋਂ ਇਲਾਵਾ ਕਰੀਬ 800 ਕਮਰੇ ਮਰੀਜਾਂ ਦੇ ਤਿਮਾਰਦਾਰਾਂ ਲਈ ਵੀ ਬਣਾਏ ਗਏ ਹਨ| ਇਸ ਤੋਂ ਇਲਾਵਾ ਕਰਨਾਲ ਦੇ ਕੁਟੇਲ ਵਿਚ ਸੈਂਟਰ ਆਫ ਐਕਸੀਲੈਂਸ ਵੱਜੋਂ ਯੂਨੀਵਰਸਿਟੀ ਬਣਾਈ ਜਾ ਰਹੀ ਹੈ| ਇਸ ਵਿਚ ਟਰਾਮਾ ਸੈਂਟਰ ਨਾਲ ਲੈਸ ਸੁਪਰਸਪੈਸ਼ਿਲਿਟੀ ਹਸਪਤਾਲ ਹੋਵੇਗਾ ਅਤੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਦੀ ਸਹੂਲਤ ਹੋਵੇਗੀ| ਇਸ ਯੂਨੀਵਰਸਿਟੀ ਦਾ ਨਿਰਮਾਣ 144 ਏਕੜ ਤੋਂ ਵੱਧ ਜਮੀਨ ‘ਤੇ ਕੀਤਾ ਜਾਵੇਗਾ, ਜਿਸ ‘ਤੇ ਕਰੀਬ 750 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ| ਸ੍ਰੀ ਵਿਜ ਨੇ ਦਸਿਆ ਕਿ ਕੁਰੂਕਸ਼ੇਤਰ ਵਿਚ ਬਣ ਰਹੇ ਸ੍ਰੀਕ੍ਰਿਸ਼ਣ ਆਯੂਸ਼ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਵੱਲੋਂ ਰੱਖਿਆ ਜਾਵੇਗਾ| ਇਹ ਯੂਨੀਵਰਸਿਟੀ ਦੁਨਿਆ ਵਿਚ ਆਪਣੀ ਤਰਾਂ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ, ਜਿਸ ਵਿਚ ਆਯੂਰਵੇਦ, ਯੋਗ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਮੈਡੀਕਲ ਪ੍ਰਣਾਲੀ ਦੀ ਸਿਖਿਆ ਤੇ ਇਲਾਜ ਦੀ ਸਹੂਲਤ ਹੋਵੇਗੀ| ਇਸ ਦਾ ਨਿਰਮਾਣ ਕਰੀਬ 94.5 ਏਕੜ ਜਮੀਨ ‘ਤੇ ਕੀਤਾ ਜਾਵੇਗਾ, ਜਿਸ ‘ਤੇ ਕਰੀਬ 475 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ| ਸਿਹਤ ਮੰਤਰੀ ਨੇ ਦਸਿਆ ਕਿ ਰਾਜ ਵਿਚ ਆਯੂਵੇਦ ਦੇ ਖੇਤਰ ਵਿਚ ਵਰਣਨਯੋਗ ਮੈਡੀਕਲ ਸਹੂਲਤਾਂ ਮਹੁੱਇਆ ਕਰਵਾਉਣ ਲਈ ਪੰਚਕੂਲਾ ਵਿਚ ਕੌਮੀ ਆਯੂਰਵੇਦ ਸੰਸਥਾਨ ਵੀ ਬਣਾਇਆ ਜਾਵੇਗਾ| ਇਸ ਦਾ ਨਿਰਮਾਣ ਕੇਂਦਰ ਸਕਰਾਰ ਦੇ ਸਹਿਯੋਗ ਨਾਲ 19.87 ਏਕੜ ਜਮੀਨ ‘ਤੇ ਕਰਵਾਇਆ ਜਾਵੇਗਾ| ਇਸ ਦੇ ਨਿਰਮਾਣ ‘ਤੇ ਕਰੀਬ 270.50 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ| ਇਸ ਵਿਚ 250 ਬਿਸਤਰਿਆਂ ਦੀ ਆਈ.ਪੀ.ਡੀ. ਅਤੇ ਕਰੀਬ 500 ਵਿਦਿਆਰਥੀਆਂ ਦੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ. ਤਕ ਦੀ ਸਿਖਿਆ ਦੀ ਸਹੂਲਤ ਹੋਵੇਗੀ|


