- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਿਥਵੀ ਨੇ ਪਲੇਠੇ ਟੈਸਟ ਮੈਚ ਵਿੱਚ ਰਿਕਾਰਡਾਂ ਦੀ ਝੜੀ ਲਾਈ
ਰਾਜਕੋਟ – ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (134) ਦੇ 18 ਸਾਲ ਦੀ ਉਮਰ ਵਿੱਚ ਰਿਕਾਰਡਤੋੜ ਇਤਿਹਾਸਕ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਚਾਰ ਵਿਕਟਾਂ ’ਤੇ 364 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਸ਼ਾਅ ਅਤੇ ਚੇਤੇਸ਼ਵਰ ਪੁਜਾਰਾ (86 ਦੌੜਾਂ) ਨੇ ਦੂਜੀ ਵਿਕਟ ਲਈ 206 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕੀਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪ੍ਰਿਥਵੀ ਨੂੰ ਬੱਲੇਬਾਜ਼ੀ ਸੌਂਪੀ। ਪਹਿਲੇ ਟੈਸਟ ਦੇ ਪਹਿਲੇ ਦਿਨ ਮੁੰਬਈ ਦੇ 18 ਸਾਲ ਦੇ ਪ੍ਰਿਥਵੀ ਨੇ ਇਸ ਦਾ ਪੂਰਾ ਫ਼ਾਇਦਾ ਉਠਾਉਂਦਿਆਂ ਸੈਂਕੜਾ ਮਾਰ ਕੇ ਰਿਕਾਰਡਾਂ ਦੀ ਝੜੀ ਲਾ ਦਿੱਤੀ। ਉਸ ਨੇ 154 ਗੇਂਦਾਂ ’ਤੇ 134 ਦੌੜਾਂ ਦੀ ਬਿਹਤਰੀਨ ਪਾਰੀ ਵਿੱਚ 19 ਚੌਕੇ ਮਾਰੇ। ਪੁਜਾਰਾ ਨੇ 130 ਗੇਂਦਾਂ ਵਿੱਚ 14 ਚੌਕਿਆਂ ਦੀ ਮਦਦ ਨਾਲ 86 ਦੌੜਾਂ ਅਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ 92 ਗੇਂਦਾਂ ਵਿੱਚ ਪੰਜ ਚੌਕਿਆਂ ਨਾਲ 41 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 137 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 72 ਦੌੜਾਂ ਅਤੇ ਵਿਕਟਕੀਪਰ ਰਿਸ਼ਭ ਪੰਤ 17 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਸਨ। ਭਾਰਤ ਨੇ ਹਾਲਾਂਕਿ ਖ਼ਰਾਬ ਸ਼ੁਰੂਆਤ ਕੀਤੀ ਅਤੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਪਹਿਲੇ ਹੀ ਓਵਰ ਵਿੱਚ ਛੇਵੀਂ ਹੀ ਗੇਂਦ ’ਤੇ ਗੁਆ ਲਿਆ। ਪਿਛਲੀਆਂ ਚਾਰ ਪਾਰੀਆਂ ਵਿੱਚ ਰਾਹੁਲ ਦੂਜੀ ਵਾਰੀ ਅਤੇ ਓਵਰਆਲ ਪੰਜਵੀਂ ਵਾਰ ਖਾਤਾ ਖੋਲ੍ਹੇ ਬਿਨਾਂ ਆਊਟ ਹੋਇਆ। ਲੰਚ ਤੋਂ ਬਾਅਦ ਨੌਜਵਾਨ ਬੱਲੇਬਾਜ਼ ਸ਼ਾਅ ਨੇ ਆਪਣਾ ਸੈਂਕੜਾ ਪੂਰਾ ਕਰਕੇ ਇਤਿਹਾਸ ਸਿਰਜਿਆ। ਇਸ ਦੇ ਨਾਲ ਹੀ ਸ਼ਾਅ ਆਪਣੇ ਪਲੇਠੇ ਮੈਚ ਵਿੱਚ ਸੈਂਕੜਾ ਮਾਰਨ ਵਾਲਾ 15ਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ, ਪਰ ਉਸ ਨੇ 18 ਸਾਲ 329 ਦਿਨ ਵਿੱਚ ਇਹ ਉਪਲਬਧੀ ਹਾਸਲ ਕੀਤੀ, ਜੋ ਕਿ ਭਾਰਤੀ ਰਿਕਾਰਡ ਹੈ। ਇਹੀ ਨਹੀਂ ਉਹ ਸਚਿਨ ਤੇਂਦੁਲਕਰ (17 ਸਾਲ 112 ਦਿਨ) ਮਗਰੋਂ ਟੈਸਟ ਮੈਚਾਂ ਵਿੱਚ ਸੈਂਕੜਾ ਪੂਰਾ ਕਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ। ਸ਼ਾਅ ਆਪਣੇ ਪਲੇਠੇ ਮੈਚ ਵਿੱਚ ਸੈਂਕੜਾ ਮਾਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ ’ਤੇ ਹੈ। ਬੰਗਲਾਦੇਸ਼ ਦੇ ਮੁਹੰਮਦ ਅਸ਼ਰਫੁਲ ਅਤੇ ਜ਼ਿੰਬਾਬਵੇ ਦੇ ਹੈਮਿਲਟਨ ਮਾਸਕਾਦਜ਼ਾ ਨੇ 18 ਸਾਲ ਪੂਰਾ ਹੋਣ ਤੋਂ ਪਹਿਲਾਂ ਇਹ ਕਾਰਨਾਮਾ ਕੀਤਾ ਸੀ, ਜਦਕਿ ਪਾਕਿਸਤਾਨ ਦੇ ਸਲੀਮ ਮਲਿਕ ਦੀ ਉਮਰ ਪਲੇਠਾ ਸੈਂਕੜਾ ਮਾਰਨ ਵੇਲੇ ਸ਼ਾਅ ਦੀ ਉਮਰ ਤੋਂ ਛੇ ਦਿਨ ਘੱਟ ਸੀ।


