- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਦਾ ਕਿਸਾਨ ਕਰਜ਼ਾ ਮੁਕਤੀ ਚਾਹੁੰਦਾ ਹੈ ਮੁਆਫੀ ਨਹੀਂ : ਭਗਵੰਤ ਮਾਨ
ਸ਼ੇਰਪੁਰ – ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਰੋਜ਼ਾਨਾਂ ਪੰਜਾਬ ਟਾਈਮਜ਼ ਪ੍ਰਤੀਨਿਧ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਕਿਸਾਨ ਕਰਜ਼ਾ ਮੁਕਤੀ ਚਾਹੁੰਦਾ ਹੈ ਮੁਆਫੀ ਨਹੀਂ। ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਸਹੀ ਮੁਲ ਦੇਣ ਦੇ ਨਾਲ-ਨਾਲ ਫਸਲਾਂ ਦੇ ਵਧੀਆਂ ਮੰਡੀਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪੰਜਾਬ ਦੇ ਕਿਸਾਨ ਨੂੰ ਰਿਵਾਅਤੀ ਫਸਲੀ ਚਕਰ ‘ਚੋ ਕਢਿਆਂ ਜਾਵੇ। ਪੰਜਾਬ ਦੀ ਧਰਤੀ ਇਨ੍ਹੀ ਉਪਜਾਓ ਹੈ ਕਿ ਇਥੇ ਮਕੀ, ਬਾਜਰਾ, ਗੰਨਾ, ਸੂਰਜ ਮੁਖੀ ਆਦਿ ਫਸਲਾ ਦੀ ਖੇਤੀ ਕੀਤੀ ਜਾ ਸਕਦੀ ਹੈ ਪਰ ਪੰਜਾਬ ਵਿਚ ਸਹੀ ਮੰਡੀਕਰਨ ਨਾ ਹੋਣ ਕਰਕੇ ਕਿਸਾਨ ਨੂੰ ਉਸ ਦੀ ਫਸਲ ਦਾ ਸਹੀ ਮੁਲ ਨਹੀਂ ਮਿਲਦਾ। ਉਹਨਾ ਕਿਹਾ ਕਿ ਸਾਰੇ ਦੇਸ਼ ਦਾ ਕਿਸਾਨ ਇਸ ਤੋਂ ਪਹਿਲਾ ਯੰਤਰ-ਮੰਤਰ ਤੇ ਧਰਨੇ ਦੇ ਚੁਕੇ ਹਨ। ਇਥੋ ਤਕ ਕਿ ਤਾਮਿਲਨਾਡੂ ਵਾਲੇ ਕਿਸਾਨ ਤਾਂ ਖੁਦਕੁਸ਼ੀਆਂ ਕਰ ਚੁਕੇ ਸਾਥੀ ਕਿਸਾਨਾ ਦੀਆਂ ਖੋਪੜੀਆਂ ਨਾਲ ਲੈਕੇ ਆਏ ਸਨ। ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਹਨਾ ਕਿਸਾਨਾਂ ਨੂੰ ਮਿਲਣ ਦਾ ਸਮਾਂ ਤਕ ਨਹੀਂ ਸੀ, ਇਥੇ ਤਕ ਕਿ ਕੋਈ ਟਵੀਟ ਕਰਨ ਦਾ ਸਮਾਂ ਵੀ ਮੋਦੀ ਕੋਲ ਨਹੀਂ ਸੀ। ਉਹਨਾਂ ਕਿਹਾ ਕਿ ਹੁਣ ਲੋਕ ਮੋਦੀ ਦੇ ਜੁਮਲਿਆ ਵਿਚ ਨਹੀਂ ਆਉਣਗੇ। ਨਰਿੰਦਰ ਮੋਦੀ ਨੇ ਸਤਾ ਵਿਚ ਆਉਣ ਤੋਂ ਪਹਿਲਾ ਕਿਹਾ ਸੀ ਕਿ 100 ਦਿਨਾਂ ਵਿਚ ਕਾਲਾ ਧਨ ਬਾਹਰ ਲਿਆਉਣਗੇ ਹੁਣ ਉਸ ਤੋਂ ਵੀ ਮੁਕਰ ਰਹੇ ਹਨ। ਦੋ ਕਰੋੜ ਨੌਕਰੀਆਂ ਪੈਂਦਾ ਕਰਨ ਦੇ ਵਾਅਦੇ ਤੋਂ ਮੁਕਰ ਚੁਕੇ ਹਨ।


