ਪੰਜਾਬ ਦੇ ਸ਼ੇਰ ਮੁਹਾਲੀ ਵਿੱਚ ਹੋਏ ਢੇਰ

ਐਸ.ਏ.ਐਸ.ਨਗਰ – ਮੁਹਾਲੀ ਦੇ ਪੀਸੀਏ ਸਟੇਡੀਅਮ ਆਈਪੀਐਲ ਟੀ-20 ਦੇ ਅੱਜ ਹੋਏ ਮਹੱਤਵਪੂਰਣ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜਾਬ ਦੇ ਪਲੇਅਆਫ਼ ਵਿੱਚ ਪਹੁੰਚਣ ਦੀ ਸੰਭਾਵਨਾਵਾਂ ਨੂੰ ਰੋਕ ਲਗਾ ਦਿੱਤਾ ਹੈ। ਪੰਜਾਬ ਦੀ ਟੀਮ ਵੱਲੋਂ ਨਿਰਧਾਰਿਤ 20 ਓਵਰਾਂ ਵਿੱਚ ਛੇ ਵਿਕਟਾਂ ਪਿੱਛੇ 183 ਦੌੜਾਂ ਦੇ ਜਵਾਬ ਵਿੱਚ ਕੇਕੇਆਰ ਨੇ ਅਠਾਰਾਂ ਓਵਰਾਂ ਵਿੱਚ ਸਿਰਫ਼ ਤਿੰਨ ਵਿਕਟਾਂ ਗੁਆ ਕੇ 185 ਦੌੜਾਂ ਬਣਾਕੇ ਮੁਹਾਲੀ ਮੋਰਚਾ ਫਤਹਿ ਕਰ ਲਿਆ ਅਤੇ ਪਲੇਅਆਫ਼ ਵਿੱਚ ਆਪਣੇ ਦਾਖਲੇ ਦੀ ਸੰਭਾਵਨਾ ਬਰਕਰਾਰ ਕਰ ਲਈ। ਮੁਹਾਲੀ ਰਹਿ ਰਹੇ ਅਤੇ ਕੇਕੇਆਰ ਵਿੱਚ ਖੇਡ ਰਹੇ 19 ਸਾਲਾ ਸ਼ੁੱਭਮਨ ਗਿੱਲ ਨੇ ਕੇਕੇਆਰ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਉਸ 2 ਛੱਕੇ ਤੇ 5 ਚੌਕਿਆਂ ਦੀ ਸਹਾਇਤਾ ਨਾਲ 65 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕੇਕੇਆਰ ਦੇ ਬਾਕੀ ਬੱਲੇਬਾਜ਼ਾਂ ਵਿੱਚੋਂ ਕ੍ਰਿਸ ਲੇਨ ਨੇ 22 ਗੇਂਦਾਂ ਵਿੱਚ 46 ਰਨ, ਰੌਬਿਨ ਉਥੱਪਾ ਨੇ 14 ਗੇਂਦਾਂ ਵਿੱਚ 22 ਰਨ ਬਣਾਏ। ਆਂਦਰੇ ਰਸਲ ਨੇ 14 ਬਾਲਾਂ ਵਿੱਚ 24 ਰਨ ਬਣਾਏ। ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ 9 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਪੰਜਾਬ ਨੇ ਪਹਿਲੀ ਪਾਰੀ ’ਚ 183 ਦੌੜਾਂ ਬਣਾਈਆਂ।

VIA PUNJAB