- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਤ ਨੇ ਧੋਨੀ ਦੇ ਇਸ ਰਿਕਾਰਡ ਨੂੰ ਛੱਡਿਆ ਪਿੱਛੇ
ਲੰਡਨ – ਇੰਗਲੈਂਡ ਖਿਲਾਫ ਭਾਰਤ ਨੇ ਆਖਰੀ ਟੈਸਟ ਮੈਚ 1-4 ਨਾਲ ਟੈਸਟ ਸੀਰੀਜ਼ ਗੁਆ ਦਿੱਤੀ ਹੈ। ਆਖਰੀ ਟੈਸਟ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 118 ਦੌੜਾਂ ਨਾਲ ਹਰਾ ਦਿੱਤਾ। ਰਿਸ਼ਭ ਪੰਤ ਨੇ ਮੰਗਲਵਾਰ ਨੂੰ ਮੇਜ਼ਬਾਨ ਟੀਮ ਨੂੰ ਲੰਡਨ ਦੇ ਓਵਲ ਮੈਦਾਨ ‘ਤੇ ਸ਼ਾਨਦਾਰ ਸੈਂਕੜੇ ਲਗਾਇਆ। ਉਹ ਇੰਗਲੈਂਡ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਹਨ। ਆਪਣਾ ਤੀਜਾ ਟੈਸਟ ਮੈਚ ਖੇਡ ਰਹੇ ਪੰਤ ਨੇ ਲੈੱਗ ਸਪਿਨਰ ਦੀ ਗੇਂਦ ‘ਤੇ ਛੱਕਾ ਲਗਾ ਕੇ 117 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਚੌਥੀ ਪਾਰੀ ‘ਚ ਕਿਸੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵਲੋਂ ਬਣਾਇਆ ਗਿਆ ਚੋਟੀ ਦਾ ਸਕੋਰ ਵੀ ਹੈ। ਪੰਤ ਨੇ ਆਪਣੀ ਇਸ ਪਾਰੀ ‘ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਪੰਤ ਨੇ ਦੂਜੀ ਪਾਰੀ ‘ਚ 4 ਛੱਕਿਆਂ ਤੇ 15 ਚੌਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ। ਭਾਰਤੀ ਵਿਕਟਕੀਪਰ ਵਲੋਂ ਇੰਗਲੈਂਡ ‘ਚ ਚੋਟੀ ਦੇ ਸਕੋਰ ਦੀ ਗੱਲ ਕਰੀਏ ਤਾਂ ਇਹ ਧੋਨੀ ਦੇ ਨਾਂ ਸੀ, ਜਿਸ ਨੇ 2007 ‘ਚ ਇੰਗਲੈਂਡ ਦੌਰੇ ‘ਤੇ 92 ਦੌੜਾਂ ਬਣਾਈਆਂ ਸਨ ਤੇ ਭਾਰਤ ਵਲੋਂ ਇਸ ਤੋਂ ਪਹਿਲਾਂ ਕਿਸੇ ਵਿਕਟਕੀਪਰ ਨੇ ਚੌਥੀ ਪਾਰੀ ‘ਚ ਬਣਾਇਆ ਗਿਆ ਟੌਪ ਸਕੋਰ ਜੇਤੂ 76 ਦੌੜਾਂ ਸੀ ਜੋ ਧੋਨੀ ਨੇ 2007 ‘ਚ ਇੰਗਲੈਂਡ ਦੌਰੇ ‘ਤੇ ਲਾਰਡਸ ‘ਚ ਬਣਾਇਆ ਸੀ। ਧੋਨੀ ਦੀ ਪਾਰੀ ਦੇ ਦਮ ‘ਤੇ ਭਾਰਤ ਉਹ ਮੈਚ ਡਰਾਅ ਕਰਵਾਉਣ ‘ਚ ਕਾਮਯਾਬ ਰਿਹਾ ਸੀ।


