ਫਰਾਂਸ ਇਮਾਰਤ ਵਿੱਚ ਅੱਗ ਲੱਗਣ ਕਾਰਨ 19 ਵਿਅਕਤੀ ਜ਼ਖਮੀ

ਪੈਰਿਸ – ਦੱਖਣੀ-ਪੱਛਮੀ ਫ੍ਰਾਂਸੀਸੀ ਸ਼ਹਿਰ ਟੂਲੂਜ ਵਿਚ ਬੀਤੀ ਰਾਤ ਚਾਰ ਮੰਜ਼ਿਲਾ ਅਪਾਰਟਮੈਂਟ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 19 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ| ਦਮਕਲ ਸੇਵਾ ਨੇ ਅੱਜ ਇਹ ਜਾਣਕਾਰੀ ਦਿੱਤੀ| ਫਾਇਰ ਲੈਫਟੀਨੈਂਟ ਕਰਨਲ ਸਲਿਵੇਨ ਜੇਰਗੂਡ ਨੇ ਦੱਸਿਆ ਕਿ ਹਾਦਸੇ ਵਿਚ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਅਤੇ ਸੁਰੱਖਿਆ ਦੇ ਤੌਰ ਤੇ ਨੇੜਲੇ ਹੋਟਲ ਵਿਚ ਠਹਿਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ| ਹਾਲਾਂਕਿ ਸਵੇਰ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ|

VIA PUNJAB