- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਜਟ ਚਰਚਾ ਦਾ ਜਵਾਬ ਦੇਣ ਭਾਰਤ ਆਉਣਾ ਮੁਸ਼ਕਿਲ : ਅਰੁਣ ਜੇਤਲੀ
ਨਿਊਯਾਰਕ – ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁਕਿਆ ਹੈ। ਹਾਲਾਂਕਿ ਉਨ੍ਹਾਂ ਇਹ ਸੰਕੇਤ ਵੀ ਦਿਤੇ ਹਨ ਕਿ ਉਹ ਬਜਟ ’ਤੇ ਸੰਸਦ ਦੇ ਵਰਤਮਾਨ ਸੈਸ਼ਨ ਵਿਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਵਾਪਸ ਆ ਸਕਣ। ਜੇਤਲੀ (66) ਅਜੇ ਇਲਾਜ ਲਈ ਅਮਰੀਕਾ ਵਿੱਚ ਹਨ। ਇਸੇ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ’ਚ ਇਸ ਵਾਰ ਪਹਿਲੀ ਫ਼ਰਵਰੀ ਨੂੰ 2019–20 ਦਾ ਆਖਰੀ ਬਜਟ ਰੇਲ ਮੰਤਰੀ ਪਿਯੂਸ਼ ਗੋਇਲ ਨੇ ਲੋਕ ਸਭਾ ’ਚ ਪੇਸ਼ ਕੀਤਾ। ਗੋਇਲ ਨੂੰ ਵਿਤ ਮੰਤਰਾਲੇ ਦਾ ਵਾਧੂ ਕਾਰਜਭਾਰ ਦਿਤਾ ਗਿਆ ਹੈ। ਜੇਤਲੀ ਨੇ ਇਥੇ ਮੀਡੀਆ ਸੂਤਰਾਂ ਨਾਲ ਗਲਬਾਤ ਵਿਚ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ ਅਤੇ ਬਜਟ ਦਾ ਜਵਾਬ ਦੇਣ ਲਈ ਸਮੇਂ ’ਤੇ ਉਨ੍ਹਾਂ ਦਾ ਭਾਰਤ ਵਾਪਿਸ ਜਾਣਾ ਡਾਕਟਰਾਂ ਦੀ ਸਲਾਹ ਉਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਇਹ (ਬਹਿਸ ’ਤੇ ਜਵਾਬ) ਇਥੇ ਚਲ ਰਹੇ ਮੇਰੇ ਇਲਾਜ ਦੇ ਬਾਅਦ ਦੀ ਗਲ ’ਤੇ ਨਿਰਭਰ ਕਰੇਗਾ। ਇਸ ਸਮੇਂ ਤਾਂ ਮੈਨੂੰ ਲਗਦਾ ਹੈ ਕਿ ਪਿਯੂਸ਼ ਗੋਇਲ ਹੀ ਸੰਸਦ ਵਿਚ ਬਜਟ ’ਤੇ ਬਹਿਸ ਦਾ ਜਵਾਬ ਦੇਣਗੇ।


