ਬੀਬੀ ਗਰਚਾ ਦੀ ਅਗਵਾਈ ਵਿਚ ਪਿੰਡ ਨਾਡਾ ਦਾ ਵਫਦ ਮੁਨੀਸ਼ ਤਿਵਾੜੀ ਨੂੰ ਮਿਲਿਆ

ਨਵਾਂਗਰਾਉਂ – ਵਿਧਾਨ ਸਭਾ ਖਰੜ ਅਧੀਨ ਆਉਂਦੇ ਪਿੰਡ ਨਾਡਾ ਦੇ ਵਸਨੀਕਾਂ ਤੇ ਅਧਾਰਿਤ ਲੋਕਾਂ ਦਾ ਵਫਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿਚ ਮੈਂਬਰ ਪਾਰਲੀਮੈਂਟ ਸੀ੍ਰ ਮੁਨੀਸ਼ ਤਿਵਾੜੀ ਨੂੰ ਮਿਲਿਆ ਅਤੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਮੰਗ ਵੀ ਕੀਤੀ|ਬੀਬੀ ਗਰਚਾ ਨੇ ਸ੍ਰੀ ਤਿਵਾੜੀ ਨੂੰ ਦੱਸਿਆ ਕਿ ਪਿੰਡ ਨਾਡਾ ਦੇ ਵਸਨੀਕਾਂ ਵੱਲੋਂ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ ਅਤੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਵੋਟ ਨਾ ਪਾਉਣ ਦਾ ਪ੍ਰਣ ਕੀਤਾ ਹੋਇਆ ਸੀ ਕਿਉਂਕਿ ਕੋਈ ਵੀ ਰਾਜਨੀਤਕ ਆਗੂ ਲੋਕਾਂ ਦੀ ਸੁਣਵਾਈ ਨਹੀਂ ਕਰ ਰਿਹਾ ਸੀ| ਉਹਨਾ ਸ੍ਰੀ ਤਿਵਾੜੀ ਨੂੰ ਦੱਸਿਆ ਕਿ ਬਾਅਦ ਵਿਚ ਉੁਹਨਾਂ ਨੇ ਪਿੰਡ ਦੇ ਲੋਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਰਾਜ਼ੀ ਕੀਤਾ ਸੀ ਅਤੇ ਪਿੰਡ ਦੇ ਲੋਕਾਂ ਨੇ ਸ੍ਰੀ ਤਿਵਾੜੀ ਦੇ ਹੱਕ ਵਿਚ ਵੋਟਾਂ ਭੁਗਤਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ| ਉਹਨਾਂ ਕਿਹਾ ਕਿ ਹੁਣ ਸ੍ਰੀ ਤਿਵਾੜੀ ਦੀ ਵਾਰੀ ਹੈ ਅਤੇ ਉਹਨਾਂ ਵਲੋਂ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣੀਆਂ ਚਾਹੀਦੀਆਂ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੋਮ ਨਾਥ, ਹੇਮਰਾਜ, ਧਰਮਪਾਲ ਬਿੱਟੂ, ਭਾਗ ਸਿੰਘ, ਕਰਤਾਰ ਭੂੰਬਲਾ, ਸੁੱਚਾ ਕਟਾਰੀਆ, ਮਹਿੰਦਰ ਸਿੰਘ, ਰਾਮਕੇਸ਼ ਪੰਚ, ਜਰਨੈਲ ਸਿੰਘ, ਸ਼ੇਰਾ ਕਾਲਸ, ਨੀਟੂ ਬੰਸਲ, ਜਗੀਰ ਸਿੰਘ ਭੂੰਬਲਾ ਆਦਿ ਵੀ ਹਾਜ਼ਰ ਸਨ|

VIA PUNJAB