ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਨੌਟਿੰਘਮ – ਪੰਜ ਵਾਰ ਦੀ ਚੈਂਪੀਅਨ ਆਸਟਰੇਲਿਆਈ ਟੀਮ ਵੀਰਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ, ਜਿਸ ਦਾ ਇਰਾਦਾ ਜਿੱਤ ਦੇ ਸਿਲਿਸਲੇ ਨੂੰ ਜਾਰੀ ਰੱਖਦਿਆਂ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦਾ ਹੋਵੇਗਾ। ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੈੱਟ ਰਨ ਰੇਟ ਦੇ ਹਿਸਾਬ ਨਾਲ ਚੋਟੀ ’ਤੇ ਚੱਲ ਰਹੀ ਇੰਗਲੈਂਡ ਤੋਂ ਪਿੱਛੇ ਹੈ, ਹਾਲਾਂਕਿ ਦੋਵਾਂ ਦੇ ਪੰਜ ਮੈਚਾਂ ਵਿੱਚ ਅੱਠ-ਅੱਠ ਅੰਕ ਹਨ। ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਆਸਟਰੇਲਿਆਈ ਟੀਮ ਹਮੇਸ਼ਾ ਵਿਸ਼ਵ ਕੱਪ ਵਿੱਚ ਦਬਦਬਾ ਬਣਾਉਂਦੀ ਆਈ ਹੈ। ਉਸ ਨੇ ਹੁਣ ਤੱਕ ਪੰਜ ਮੈਚਾਂ ਵਿੱਚ ਸਿਰਫ਼ ਭਾਰਤ ਖ਼ਿਲਾਫ਼ ਮੁਕਾਬਲਾ ਗੁਆਇਆ ਹੈ।ਦੂਜੇ ਪਾਸੇ ਕਪਤਾਨ ਮਸ਼ਰਫ਼ੀ ਮੋਰਤਜ਼ਾ ਦੀ ਟੀਮ ਬੰਗਲਾਦੇਸ਼ ਨੇ ਅਜੇ ਤੱਕ ਆਈਸੀਸੀ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।ਬ ੰਗਲਾਦੇਸ਼ ਨੇ ਹੁਣ ਤੱਕ ਪੰਜ ਮੈਚਾਂ ਵਿੱਚੋਂ ਦੋ ਗੁਆਏ ਹਨ ਅਤੇ ਦੋ ਵਿੱਚ ਜਿੱਤ ਦਰਜ ਕੀਤੀ, ਜਿਸ ਵਿੱਚ ਉਸ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਉਸ ਨੇ ਆਸਾਨੀ ਨਾਲ 322 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ, ਜਦੋਂਕਿ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਉਸ ਨੂੰ ਕਰੀਬੀ ਮੁਕਾਬਲੇ ’ਚ ਹਾਰ ਝੱਲਣੀ ਪਈ ਸੀ। ਉਸ ਨੇ ਜੇਕਰ ਆਸਟਰੇਲੀਆ ਖ਼ਿਲਾਫ਼ ਉਲਟਫੇਰ ਕਰਨਾ ਹੈ ਤਾਂ ਖਿਡਾਰੀਆਂ ਨੂੰ ਸਾਰੇ ਵਿਭਾਗਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।

VIA PUNJAB