- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੱਚਿਆਂ ਨੂੰ ‘ਰਾਸ਼ਟਰੀ ਵੀਰਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ
ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਬਾਲ ਵੀਰਾਂ ਨੂੰ ਬਹਾਦਰੀ ਲਈ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ 2020 ਨਾਲ ਨਵਾਜਿਆ| ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇਕ ਪ੍ਰੋਗਰਾਮ ਵਿੱਚ ਇਨ੍ਹਾਂ ਬੱਚਿਆਂ ਨੂੰ ਤਮਗੇ ਅਤੇ ਸਰਟੀਫਿਕੇਟ ਨਾਲ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਗਈ| ਸਨਮਾਨ ਪਾਉਣ ਵਾਲੇ 22 ਬੱਚਿਆਂ ਵਿੱਚੋਂ 10 ਲੜਕੀਆਂ ਅਤੇ 12 ਲੜਕੇ ਸ਼ਾਮਲ ਹਨ| ਜਿਕਰਯੋਗ ਹੈ ਕਿ ਭਾਰਤੀ ਬਾਲ ਕਲਿਆਣ ਪਰੀਸ਼ਦ (ਆਈ. ਸੀ. ਡਬਲਿਊ.) ਨੇ ਅਸਾਧਾਰਣ ਬਹਾਦਰੀ ਲਈ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਲਈ ਬੱਚਿਆਂ ਦੀ ਚੋਣ ਕੀਤੀ ਗਈ| ਇਹ ਬਹਾਦਰ ਬੱਚੇ 26 ਜਨਵਰੀ ਮਤਲਬ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਵਿੱਚ ਵੀ ਸ਼ਾਮਲ ਹੋਣਗੇ| ਪੁਰਸਕਾਰ ਜੇਤੂਆਂ ਦੇ ਨਾਵਾਂ ਨੂੰ ਮਹਿਲਾ ਬਾਲ ਕਲਿਆਣ ਮੰਤਰੀ ਮੇਨਕਾ ਸੰਜੇ ਗਾਂਧੀ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਚੋਣ ਕਮੇਟੀ ਵਲੋਂ ਆਖਰੀ ਰੂਪ ਦਿੱਤਾ ਗਿਆ ਸੀ| ਸਨਮਾਨਤ ਵੀਰ ਬੱਚਿਆਂ ਵਿੱਚ 2 ਜੰਮੂ-ਕਸ਼ਮੀਰ ਅਤੇ ਇਕ ਕਰਨਾਟਕ ਦਾ ਬੱਚਾ ਹੈ| ਕਰਨਾਟਕ ਵਿਚ ਭਿਆਨਕ ਹੜ੍ਹ ਦੌਰਾਨ ਐਂਬੂਲੈਂਸ ਨੂੰ ਰਸਤਾ ਦੱਸਣ ਤੇ ਬੱਚੇ ਵੈਂਕਟੇਸ਼ ਨੂੰ ਸਨਮਾਨਤ ਕੀਤਾ ਗਿਆ| ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ 16 ਸਾਲਾ ਸਰਤਾਜ ਮੋਹਿਦਨ ਅਤੇ 19 ਸਾਲਾ ਮੁਦਾਸਿਰ ਅਸ਼ਰਫ ਨੂੰ ਕਸ਼ਮੀਰ ਵਿੱਚ ਸਾਹਸੀ ਕਾਰਨਾਮੇ ਲਈ ਵੀਰਤਾ ਦੇ ਇਸ ਸਨਮਾਨ ਲਈ ਚੁਣਿਆ ਗਿਆ| ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਦਿੰਦੀ ਹੈ| ਇਸ ਵਿਚ ਸਮਾਜ ਸੇਵਾ, ਸਕੂਲ ਸੰਬੰਧੀ, ਕਲਾ-ਸੰਸਕ੍ਰਿਤੀ, ਖੇਡ ਅਤੇ ਬਹਾਦਰੀ ਤਹਿਤ ਬੱਚਿਆਂ ਦੀ ਚੋਣ ਕੀਤੀ ਜਾਂਦੀ ਹੈ|


