- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਇੰਗਲੈਂਡ ਵਿਚਾਲੇ ਨਾਟਿੰਘਮ ‘ਚ ਤੀਜਾ ਟੈਸਟ ਅੱਜ
ਨਾਟਿੰਘਮ – ਦੁਨੀਆ ਦੀ ਨੰਬਰ ਇਕ ਭਾਰਤੀ ਟੈਸਟ ਟੀਮ ਮੇਜ਼ਬਾਨ ਇੰਗਲੈਂਡ ਹੱਥੋਂ ਮੌਜੂਦਾ ਸੀਰੀਜ਼ ਵਿਚ 0-2 ਨਾਲ ਪਿਛੜ ਚੁੱਕੀ ਹੈ ਤੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ ‘ਕਰੋ ਜਾਂ ਮਰੋ’ ਵਾਲੇ ਤੀਜੇ ਟੈਸਟ ਵਿਚ ਉਸਦੀਆਂ ਨਜ਼ਰਾਂ ਹਰ ਹਾਲ ਵਿਚ ਵਾਪਸੀ ਤੇ ਆਪਣੀਆਂ ਉਮੀਦਾਂ ਬਰਕਰਾਰ ਰੱਖਣ ‘ਤੇ ਲੱਗੀਆਂ ਹੋਈਆਂ ਹਨ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਇੰਗਲੈਂਡ ਦੌਰੇ ‘ਤੇ ਵੱਡੇ ਉਲਟਫੇਰ ਦੇ ਇਰਾਦੇ ਨਾਲ ਗਈ ਤਾਂ ਸੀ ਪਰ ਹੁਣ ਤਕ ਦੇ ਨਤੀਜੇ ਨਿਰਾਸ਼ਾਜਨਕ ਰਹੇ ਹਨ। ਵਿਦੇਸ਼ੀ ਧਰਤੀ ‘ਤੇ ਖਰਾਬ ਰਿਕਾਰਡ ਲਈ ਹਮੇਸ਼ਾ ਆਲੋਚਨਾਵਾਂ ਝੱਲਣ ਵਾਲੀ ਟੀਮ ਇੰਡੀਆ ਜੇਕਰ ਨਾਟਿੰਘਮ ਵਿਚ ਹਾਰ ਜਾਂਦੀ ਹੈ ਤਾਂ ਉਹ ਪੰਜ ਮੈਚਾਂ ਦੀ ਸੀਰੀਜ਼ ਨੂੰ 0-3 ਨਾਲ ਗੁਆ ਦੇਵੇਗੀ, ਅਜਿਹੇ ਵਿਚ ਕਪਤਾਨ ਵਿਰਾਟ ਵੀ ਕਹਿ ਚੁੱਕਾ ਹੈ ਕਿ ਉਸਦਾ ਧਿਆਨ ਫਿਲਹਾਲ ਨਾਟਿੰਘਮ ਟੈਸਟ ਜਿੱਤ ਕੇ ਸਕੋਰ 2-1 ਕਰਨਾ ਹੈ। ਵਿਰਾਟ ਨੇ ਲਾਰਡਸ ਵਿਚ ਪਾਰੀ ਦੀ ਹਾਰ ਤੋਂ ਬਾਅਦ ਕਿਹਾ ਸੀ ਕਿ ਸਾਨੂੰ ਪਹਿਲਾਂ ਵੀ ਹਾਰ ਮਿਲੀ ਹੈ ਪਰ ਲਾਰਡਸ ਵਿਚ ਸਾਨੂੰ ਹਰ ਵਿਭਾਗ ਵਿਚ ਹਾਰ ਮਿਲੀ ਤੇ ਬੱਲੇਬਾਜ਼ਾਂ ਨੇ ਸਭ ਤੋਂ ਵੱਧ ਨਿਰਾਸ਼ ਕੀਤਾ। ਸਾਡੇ ਕੋਲ ਅੱਗੇ ਗਲਤੀਆਂ ਦੁਹਰਾਉਣ ਦੀ ਗੁੰਜਾਇਸ਼ ਨਹੀਂ ਹੈ ਤੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਓਪਨਿੰਗ ਅਜੇ ਵੀ ਭਾਰਤ ਲਈ ਸਿਰਦਰਦੀ – ਓਪਨਿੰਗ ਕ੍ਰਮ ਦੀ ਅਸਫਲਤਾ ਸਭ ਤੋਂ ਵੱਡਾ ਸਿਰਦਰਦ ਬਣਿਆ ਹੋਇਆ ਹੈ। ਮੁਰਲੀ ਵਿਜੇ, ਲੋਕੇਸ਼ ਰਾਹੁਲ, ਸਿਖਰ ਧਵਨ ਨੇ ਹੁਣ ਤਕ ਨਿਰਾਸ਼ ਕੀਤਾ ਹੈ। ਓਪਨਰ ਮੁਰਲੀ ਵਿਜੇ ਨੇ ਪਿਛਲੀਆਂ ਚਾਰ ਪਾਰੀਆਂ ਵਿਚ 0, 0, 20, 6 ਦਾ ਬੇਹੱਦ ਖਰਾਬ ਸਕੋਰ ਬਣਾਇਆ ਹੈ, ਜਦਕਿ ਰਾਹੁਲ ਨੇ 8, 10, 4, 13 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਧਵਨ ਸਿਰਫ ਪਹਿਲਾ ਟੈਸਟ ਖੇਡਿਆ ਸੀ ਤੇ ਉਸ ਨੇ 26 ਤੇ 13 ਦੌੜਾਂ ਹੀ ਬਣਾਈਆਂ ਸਨ। ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਲਾਰਡਸ ਟੈਸਟ ਵਿਚ 1, 17 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।


