- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਤੇਜ਼ ਗੇਂਦਬਾਜ਼ ਆਰ.ਪੀ.ਸਿੰਘ ਨੇ ਲਿਆ ਕ੍ਰਿਕਟ ਤੋਂ ਸੰਨਿਆਸ
ਨਵੀਂ ਦਿੱਲੀ – ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਰ.ਪੀ.ਸਿੰਘ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਇਕ ਭਾਵੁਕ ਮੈਸੇਜ ਲਿਖ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਆਪਣੇ ਇਸ ਭਾਵੁਕ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਇਸ ਪਾਰੀ ਦਾ ਅੰਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਸਫਲ ਬਣਾਇਆ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਿਸ ਦਿਨ ਆਰ.ਪੀ.ਸਿੰਘ ਨੇ ਇੰਟਰਨੈਸ਼ਨਲ ਕ੍ਰਿਕਟ ‘ਚ ਡੈਬਿਊ ਕੀਤਾ ਸੀ, ਉਸੇ ਦਿਨ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦਈਏ ਕਿ ਸਾਲ 2005 ‘ਚ ਜ਼ਿੰਬਾਬਵੇ ਖਿਲਾਫ ਵਨ ਡੇ ਡੈਬਿਊ ਕਰਨ ਵਾਲੇ ਸਿੰਘ ਨੇ ਟੀਮ ਇੰਡੀਆ ਲਈ 14 ਟੈਸਟ, 58 ਵਨਡੇ ਅਤੇ 10 ਟੀ-20 ਮੈਚ ਖੇਡੇ ਹਨ। ਹਾਲਾਂਕਿ, ਉਹ ਜ਼ਿਆਦਾ ਦਿਨ੍ਹਾਂ ਤੱਕ ਕ੍ਰਿਕਟ ‘ਚ ਸਰਗਰਮ ਨਹੀਂ ਰਹੇ। ਉਨ੍ਹਾਂ ਨੇ ਸਿਰਫ 6 ਸਾਲ ਹੀ ਕ੍ਰਿਕਟ ਖੇਡੀ। ਆਰ.ਪੀ.ਸਿੰਘ ਨੇ ਸਾਲ 2011 ‘ਚ ਆਪਣਾ ਆਖਰੀ ਟੈਸਟ ਅਤੇ ਵਨ ਡੇ ਦੋਵੇਂ ਇੰਗਲੈਂਡ ਖਿਲਾਫ ਹੀ ਖੇਡੇ ਸਨ। ਉਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਰਹਿ ਕੇ ਕਮੈਂਟਰੀ ਕਰਨ ਲੱਗੇ। 6 ਸਾਲ ਦੌਰਾਨ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ‘ਚ ਉਨ੍ਹਾਂ ਨੇ 100 ਤੋਂ ਜ਼ਿਆਦਾ ਵਿਕਟ ਹਾਸਲ ਕੀਤੇ ਹਨ। ਉਹੀ. 82 ਆਈ.ਪੀ.ਐੱਲ.ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 90 ਵਿਕਟ ਹਾਸਲ ਕੀਤੇ। ਉਹ ਆਈ.ਪੀ.ਐੱਲ. ਦਾ ਪਹਿਲਾਂ ਸੀਜ਼ਨ ਸਾਲ 2008 ਦੇ ਡੇਕਨ ਚਾਰਜਰਸ ਵਲੋਂ ਖੇਡੇ ਸਨ।


