ਭੁੱਖ ਹੜਤਾਲ ਤੇ ਬੈਠੇ ਚੰਦਰਬਾਬੂ ਨਾਇਡੂ ਨੂੰ ਮਮਤਾ ਬੈਨਰਜੀ ਨੇ ਦਿੱਤਾ ਸਮਰਥਨ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਵਿੱਚ ਅੱਜ ਇਕ ਦਿਨਾਂ ਭੁੱਖ ਹੜਤਾਲ ਤੇ ਬੈਠੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੂੰ ਸਮਰਥਨ ਦਿੱਤਾ ਹੈ| ਜਿਕਰਯੋਗ ਹੈ ਕਿ ਕੇਂਦਰ ਸਰਕਾਰ ਤੋਂ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਅਤੇ 2014 ਵਿੱਚ ਇਸ ਦੀ ਵੰਡ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਨਾਇਡੂ ਨਵੀਂ ਦਿੱਲੀ ਦੇ ਆਂਧਰਾ ਭਵਨ ਵਿਚ ਧਰਨੇ ਤੇ ਬੈਠੇ ਹੋਏ ਹਨ| ਤ੍ਰਿਣਮੂਲ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ, ”ਸਾਡੀ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਚੰਦਰਬਾਬੂ ਨਾਇਡੂ ਦੀ ਭੁੱਖ ਹੜਤਾਲ ਨੂੰ ਸਮਰਥਨ ਦਿੱਤਾ ਹੈ| ਮੋਦੀ ਸਰਕਾਰ ਵਿਰੁੱਧ ਲੜਾਈ ਵਿਚ ਵਿਰੋਧੀ ਧਿਰ ਇਕਜੁੱਟ ਖੜ੍ਹਾ ਹੈ| ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਤੇਦੇਪਾ ਮਾਰਚ 2018 ਵਿੱਚ ਰਾਜ ਸਰਕਾਰ ਤੋਂ ਵੱਖ ਹੋ ਗਿਆ ਸੀ| ਜ਼ਿਕਰਯੋਗ ਹੈ ਕਿ ਚਿੱਟ ਫੰਡ ਮਾਮਲੇ ਵਿਚ ਕੋਲਕਾਤਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛ-ਗਿੱਛ ਕਰਨ ਦੀ ਸੀ. ਬੀ. ਆਈ. ਦੀ ਕੋਸ਼ਿਸ਼ ਵਿਰੁੱਧ 3 ਤੋਂ 5 ਫਰਵਰੀ ਤਕ ਮੈਟਰੋ ਚੈਨਲ ਤੇ ਧਰਨਾ ਦੇਣ ਬੈਠੀ ਮਮਤਾ ਬੈਨਰਜੀ ਦਾ ਚੰਦਰਬਾਬੂ ਨਾਇਡੂ ਨੇ ਵੀ ਸਮਰਥਨ ਕੀਤਾ ਸੀ| ਬ੍ਰਿਗੇਡ ਪਰੇਡ ਗਰਾਊਂਡ ਵਿੱਚ 19 ਜਨਵਰੀ ਨੂੰ ਆਯੋਜਿਤ ਹੋਈ ਵਿਰੋਧੀ ਦਲਾਂ ਦੀ ਮਹਾਰੈਲੀ ਵਿਚ ਵੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਨੇ ਹਿੱਸਾ ਲਿਆ ਸੀ|

VIA PUNJAB