- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੇਰੀ ਕੌਮ ਨੂੰ ਸਰਵੋਤਮ ਮੁੱਕੇਬਾਜ਼ ਐਲਾਨਿਆ
ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਛੇਵਾਂ ਆਲਮੀ ਖ਼ਿਤਾਬ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ ਨੂੰ 10ਵੀਂ ਵਿਸ਼ਵ ਮਹਿਲਾ ਮੁੱਕੇਬਾਜ਼ ਚੈਂਪੀਅਨਸ਼ਿਪ ਦੀ ਸਰਵੋਤਮ ਮੁੱਕੇਬਾਜ਼ ਐਲਾਨਿਆ ਗਿਆ ਹੈ। ਮੇਰੀ ਕੌਮ ਦੀ ਇਸ ਐਜਾਜ਼ ਲਈ ਚੋਣ ਕਰਨ ਵਾਲੇ ਏਆਈਬੀਏ ਪੈਨਲ ਨੇ ਕਿਹਾ ਕਿ 35 ਸਾਲਾ ਇਸ ਮਣੀਪੁਰੀ ਮੂਲ ਦੀ ਮੁੱਕੇਬਾਜ਼ ਦਾ ਕਦੇ ਵੀ ਹਾਰ ਨਾ ਮੰਨਣ ਵਾਲਾ ਵਤੀਰਾ ਲਾਮਿਸਾਲ ਹੈ। ਇਥੇ ਅਧਿਕਾਰਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੇਰੀ ਕੌਮੇ ਨੇ 2006 ਵਿੱਚ ਦਿੱਲੀ ਵਿੱਚ ਹੋਏ ਮੁਕਾਬਲੇ ’ਚ ਆਪਣੇ ਸ਼ਮੂਲੀਅਤ ਨੂੰ ਯਾਦ ਕੀਤਾ। ਮੇਰੀ ਨੇ ਕਿਹਾ, ‘ਉਦੋਂ ਮੁਕਾਬਲੇ ਵਿੱਚ ਕੁਝ ਕੁ ਮੁਲਕਾਂ ਦੇ ਮੁੱਕੇਬਾਜ਼ ਸ਼ਾਮਲ ਹੋਏ ਸਨ। ਇਹੀ ਨਹੀਂ ਮੁੱਕੇਬਾਜ਼ੀ ਵੀ ਉਸ ਵੇਲੇ ਓਲੰਪਿਕ ਦਾ ਹਿੱਸਾ ਨਹੀਂ ਸੀ। ਅਸੀਂ ਉਦੋਂ ਚਾਰ ਸੋਨ ਤਗ਼ਮਿਆਂ ਸਮੇਤ ਅੱਠ ਤਗ਼ਮੇ ਜਿੱਤੇ, ਪਰ ਅੱਜਕੱਲ੍ਹ ਦੇ ਮੁਕਾਬਲੇ ਕਾਫ਼ੀ ਸਖ਼ਤ ਹਨ।


