- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਦੀ ਜਿੱਤ
ਲਾਇਨਲ ਮੈਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਰਸੀਲੋਨਾ ਨੇ ਅਲਵੇਸ ਨੂੰ 4-1 ਹਰਾ ਕੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਲਾ ਲੀਗ ਫੁਟਬਾਲ ਟੂਰਨਾਮੈਂਟ ਵਿੱਚ ਸਿਖਰਲਾ ਸਥਾਨ ਸੁਰੱਖਿਅਤ ਕੀਤਾ। ਰਿਆਲ ਮੈਡਰਿਡ ਜੇਕਰ ਆਪਣੇ ਅਗਲੇ ਮੈਚ ਵਿੱਚ ਐਟਲੈਟਿਕੋ ਬਿਲਬਾਓ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ ਵੀ ਬਾਰਸੀਲੋਨਾ ਦੇ ਬਰਾਬਰ 39 ਅੰਕ ਹੋ ਜਾਣਗੇ, ਪਰ ਗੋਲ ਫ਼ਰਕ ਵਿੱਚ ਉਹ ਪਿੱਛੇ ਰਹੇਗਾ। ਸੇਵਿਲੇ ਨੇ ਰਿਆਲ ਮਾਲੋਰਕਾ ’ਤੇ 2-0 ਦੀ ਜਿੱਤ ਨਾਲ 34 ਅੰਕਾਂ ਨਾਲ ਆਪਣਾ ਤੀਜਾ ਸਥਾਨ ਸੁਰੱਖਿਅਤ ਕੀਤਾ। ਸ਼ਨਿੱਚਰਵਾਰ ਨੂੰ ਖੇਡੇ ਗਏ ਮੈਚ ਵਿੱਚ ਫਰਾਂਸ ਦੇ ਵਿਸ਼ਵ ਕੱਪ ਜੇਤੂ ਐਂਟੋਨੀ ਗ੍ਰੀਜ਼ਮੈਨ ਨੇ 14ਵੇਂ ਮਿੰਟ ਵਿੱਚ ਮੈਸੀ ਦੀ ਮਦਦ ਨਾਲ ਗੋਲ ਕੀਤਾ। ਚਿੱਲੀ ਦੇ ਫਾਰਵਰਡ ਅਰਤੁਰੋ ਵਿਡਾਲ ਨੇ 45ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਬਾਰਸੀਲੋਨਾ ਨੂੰ 2-0 ਨਾਲ ਅੱਗੇ ਰੱਖਿਆ।


