- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜਸਥਾਨ ਤੇ ਬੰਗਲੌਰ ਵਿਚਾਲੇ ਟੱਕਰ ਅੱਜ
ਬੰਗਲੌਰ – ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਰੌਇਲ ਚੈਲੰਜਰਜ਼ ਬੰਗਲੌਰ ਦੀ ਟੀਮ ਆਈਪੀਐਲ ਦੇ ਬਾਕੀ ਬਚੇ ਦੋ ਮੈਚਾਂ ਵਿੱਚ ਹੁਣ ਦੂਜੀਆਂ ਟੀਮਾਂ ਦੀ ਖੇਡ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਲਈ ਉਸ ਦਾ ਪਹਿਲਾ ਨਿਸ਼ਾਨਾ ਰਾਜਸਥਾਨ ਰੌਇਲਜ਼ ਦੀ ਟੀਮ ਹੋਵੇਗੀ, ਜਿਸ ਨਾਲ ਉਸ ਨੇ ਇੱਥੇ ਮੰਗਲਵਾਰ ਨੂੰ ਭਿੜਨਾ ਹੈ। ਦੂਜੇ ਪਾਸੇ ਰਾਜਸਥਾਨ ਇਸ ਮੈਚ ਵਿੱਚ ਵੱਡੀ ਜਿੱਤ ਦਰਜ ਕਰਕੇ ਪਲੇਅ-ਆਫ ਵਿੱਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਬਰਕਰਾਰ ਰੱਖਣੀ ਦੀ ਕੋਸ਼ਿਸ਼ ਕਰੇਗਾ। ਰਾਜਸਥਾਨ ਦੇ ਇਸ ਸਮੇਂ 12 ਮੈਚਾਂ ਵਿੱਚ ਦਸ ਅੰਕ ਹਨ ਅਤੇ ਬਾਕੀ ਬਚੇ ਦੋਵੇਂ ਮੈਚ ਜਿੱਤਣ ’ਤੇ ਉਹ ਸਮੀਕਰਨਾਂ ਦੀ ਹਿਲ-ਜੁਲ ਨਾਲ ਪਲੇਅ-ਆਫ ਵਿੱਚ ਥਾਂ ਬਣਾ ਸਕਦਾ ਹੈ, ਪਰ ਇੱਕ ਹਾਰ ਕਾਰਨ ਆਈਪੀਐਲ-2019 ਵਿੱਚ ਉਸ ਦਾ ਸਫ਼ਰ ਲੀਗ ਗੇੜ ਵਿੱਚ ਹੀ ਰੁਕ ਜਾਵੇਗਾ। ਰਾਜਸਥਾਨ ਨੂੰ ਜਿੱਤ ਤੋਂ ਇਲਾਵਾ ਚੇਨੱਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਦੀ ਜਿੱਤ ਦੀ ਵੀ ਉਮੀਦ ਕਰਨੀ ਹੋਵੇਗੀ। ਅਜਿਹੇ ਹਾਲਾਤ ਵਿੱਚ ਰਾਜਸਥਾਨ ਨੂੰ ਜੋਫਰਾ ਆਰਚਰ ਅਤੇ ਬੈਨ ਸਟੌਕਸ ਦੀ ਘਾਟ ਰੜਕੇਗੀ। ਜੋਸ ਬਟਲਰ ਦੇ ਸਵਦੇਸ਼ ਪਰਤਣ ਨਾਲ ਪਹਿਲਾਂ ਹੀ ਉਸ ਦੀ ਬੱਲੇਬਾਜ਼ੀ ਕਮਜੋਰ ਪੈ ਗਈ ਹੈ। ਅਜਿੰਕਿਆ ਰਹਾਣੇ ਦੀ ਥਾਂ ਸਟੀਵ ਸਮਿੱਥ ਦੇ ਕਪਤਾਨ ਬਣਨ ਮਗਰੋਂ ਮੁੰਬਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ’ਤੇ ਜਿੱਤ ਨਾਲ ਰਾਜਸਥਾਨ ਦੀਆਂ ਉਮੀਦਾਂ ਨੂੰ ਕੁੱਝ ਠੁੰਮਣਾ ਮਿਲਿਆ ਹੈ। ਕੇਕੇਆਰ ਖ਼ਿਲਾਫ਼ ਪਿਛਲੇ ਮੈਚ ਵਿੱਚ ਰਿਆਨ ਪਰਾਗ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਮਿਲੀ ਸੀ, ਪਰ ਟੀਮ ਮੌਕਿਆਂ ਦਾ ਲਾਹਾ ਨਹੀਂ ਲੈ ਸਕੀ।


