- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜੇਸ਼ ਸੁਬਰਾਮਨੀਅਮ ਫੈੱਡਐਕਸ ਦੇ ਮੁਖੀ ਬਣੇ
ਹਿਊਸਟਨ – ਭਾਰਤੀ-ਅਮਰੀਕੀ ਰਾਜੇਸ਼ ਸੁਬਰਾਮਨੀਅਮ ਨੂੰ ਅਮਰੀਕਾ ਦੀ ਮਲਟੀਨੈਸ਼ਨਲ ਕੋਰੀਅਰ ਕੰਪਨੀ ਫੈੱਡਐਕਸ ਐਕਸਪ੍ਰੈਸ ਦਾ ਮੁਖੀ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸੁਬਰਾਮਨੀਅਮ ਮੌਜੂਦਾ ਸਮੇਂ ਫੈੱਡਐਕਸ ਕਾਰਪੋਰੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਚੀਫ ਮਾਰਕੀਟਿੰਗ ਅਤੇ ਕਮਿਊਨੀਕੇਸ਼ਨਜ਼ ਅਫਸਰ ਹਨ। ਉਹ ਪਹਿਲੀ ਜਨਵਰੀ 2019 ਨੂੰ ਆਪਣਾ ਨਵਾਂ ਕਾਰਜਭਾਰ ਸੰਭਾਲਣਗੇ। ਉਹ ਕੰਪਨੀ ਵਿਚ ਡੇਵਿਡ ਐੱਲ ਕਨਿੰਘਮ ਦੀ ਥਾਂ ਲੈਣਗੇ। ਆਈਆਈਟੀ ਬਾਂਬੇ ਤੋਂ ਗਰੈਜੂਏਟ ਸ੍ਰੀ ਸੁਬਰਾਮਨੀਅਮ ਪਿਛਲੇ 27 ਸਾਲਾਂ ਤੋਂ ਫੈਡਐਕਸ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕੰਪਨੀ ਵਿਚ ਕਈ ਕਾਰਜਕਾਰੀ ਅਹੁਦਿਆਂ ਉਤੇ ਕੰਮ ਕੀਤਾ ਹੈ। ਉਨ੍ਹਾਂ ਆਪਣਾ ਕਰੀਅਰ ਮੈਪਫਿਸ ਵਿਚ ਸ਼ੁਰੂ ਕੀਤਾ ਸੀ ਅਤੇ ਇਸ ਮਗਰੋਂ ਉਹ ਹਾਂਗਕਾਂਗ ਚਲੇ ਗਏ ਜਿੱਥੇ ਉਨ੍ਹਾਂ ਏਸ਼ੀਆ ਪੈਸੇਫਿਕ ਖਿੱਤੇ ਲਈ ਮਾਰਕੀਟਿੰਗ ਅਤੇ ਕਸਟਮਰ ਸਰਵਿਸ ਦਾ ਕਾਰਜਭਾਰ ਸੰਭਾਲਿਆ।


