- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ: ਏਅਰ ਮਾਰਸ਼ਲ
ਨਵੀਂ ਦਿੱਲੀ – ਰਾਫ਼ਾਲ ਲੜਾਕੂ ਜਹਾਜ਼ਾਂ ਦੇ ਸੌਦੇ ਦਾ ਵਿਵਾਦ ਜਦੋਂ ਭਖਿਆ ਹੋਇਆ ਹੈ ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਅੱਜ ਆਖਿਆ ਕਿ ਸੌਦਾ ਕਾਫ਼ੀ ਚੰਗਾ ਹੈ ਤੇ ਇਹ ਉਪ ਮਹਾਂਦੀਪ ਵਿੱਚ ਆ ਕੇ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਦਾਸੋ ਏਵੀਏਸ਼ਨ ਨੇ ਭਿਆਲ ਕੰਪਨੀ ਦੀ ਚੋਣ ਕੀਤੀ ਹੈ ਜਿਸ ਵਿੱਚ ਸਰਕਾਰ ਜਾਂ ਹਵਾਈ ਫ਼ੌਜ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ‘‘ ਰਾਫ਼ਾਲ ਚੰਗਾ ਜਹਾਜ਼ ਹੈ। ਜਦੋਂ ਇਹ ਉਪ ਮਹਾਂਦੀਪ ਵਿੱਚ ਆਵੇਗਾ ਤਾਂ ਬਾਜ਼ੀ ਪਲਟਣ ਵਾਲਾ ਔਜ਼ਾਰ ਸਾਬਿਤ ਹੋਵੇਗਾ। ਸਾਨੂੰ ਚੰਗਾ ਪੈਕੇਜ ਮਿਲਿਆ ਹੈ, ਰਾਫਾਲ ਸੌਦੇ ਦੇ ਕਈ ਫਾਇਦੇ ਹਨ।’’
ਰਾਫ਼ਾਲ ਜਹਾਜ਼ ਸੌਦੇ ਦੇ ਵਿਵਾਦ ਵਿੱਚ ਪਿਛਲੇ ਮਹੀਨੇ ਉਦੋਂ ਨਵਾਂ ਮੋੜ ਆ ਗਿਆ ਸੀ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਨੇ ਮੀਡੀਆਪਾਰਟ ਪ੍ਰਕਾਸ਼ਨ ਨਾਲ ਮੁਲਾਕਾਤ ਵਿੱਚ ਕਿਹਾ ਸੀ ਕਿ ਫਰਾਂਸ ਸਰਕਾਰ ਨੂੰ ਦਾਸੋ ਏਵੀਏਸ਼ਨ ਦੀ ਭਾਰਤੀ ਭਿਆਲ ਦੀ ਚੋਣ ਕਰਨ ਲਈ ਕੋਈ ਬਦਲ ਨਹੀਂ ਦਿੱਤਾ ਗਿਆ ਸੀ। ਫਰਾਂਸੀਸੀ ਏਅਰੋਸਪੇਸ ਕੰਪਨੀ ਦੀ ਭਿਆਲ ਵਾਸਤੇ ਭਾਰਤ ਸਰਕਾਰ ਨੇ ਹੀ ਰਿਲਾਇੰਸ ਦਾ ਨਾਂ ਪੇਸ਼ ਕੀਤਾ ਸੀ। ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦੋਸ਼ ਲਾ ਰਹੀ ਹੈ ਕਿ ਮੋਦੀ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਡਿਫੈਂਸ ਲਿਮਟਿਡ ਨੂੰ ਰਾਫਾਲ ਦਾ ਠੇਕਾ ਦਿਵਾਇਆ ਹੈ ਜਦਕਿ ਭਾਜਪਾ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਅਪਰੈਲ 2015 ਨੂੰ ਪੈਰਿਸ ਵਿੱਚ ਤਤਕਾਲੀ ਰਾਸ਼ਟਰਪਤੀ ਔਲਾਂਦ ਨਾਲ ਮੁਲਾਕਾਤ ਤੋਂ ਬਾਅਦ 58000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫਾਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਹੋਣ ਦਾ ਐਲਾਨ ਕੀਤਾ ਸੀ।


