ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਜਲਦੀ ਹੀ ਅਯੁੱਧਿਆ ਜਾਣਗੇ ਉਧਵ ਠਾਕਰੇ: ਸੰਜੈ ਰਾਊਤ

ਮੁੰਬਈ – ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਅੱਜ ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਦੱਸਿਆ ਕਿ ਰਾਮ ਜਨਮਭੂਮੀ ਦੇ ਮੁਖੀ ਨੇ ਉਧਵ ਠਾਕਰੇ ਨਾਲ ਮੁਲਾਕਾਤ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਦੀਆਂ ਕੋਸ਼ਿਸ਼ਾਂ ਨਾਲ ਹੀ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ| ਹੁਣ ਉਧਵ ਜਲਦੀ ਹੀ ਅਯੁੱਧਿਆ ਜਾਣਗੇ| ਇਸ ਤੋਂ ਪਹਿਲਾਂ ਬੀਤੇ ਦਿਨੀਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਵੀ ਅਯੁੱਧਿਆ ਵਿੱਚ ਰਾਮ ਮੰਦਰ ਦਾ ਖੁਲ੍ਹ ਕੇ ਵਿਰੋਧ ਨਹੀਂ ਕਰ ਸਕੀਆਂ| ਉਨ੍ਹਾਂ ਨੇ ਕਿਹਾ ਸੀ ਕਿ ਕੁਝ ਕੰਮ ਕਰਨ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਕੁਝ ਕੰਮ ਤੇਜ਼ੀ ਨਾਲ ਹੁੰਦੇ ਹਨ ਪਰ ਕੁਝ ਕੰਮ ਹੋ ਹੀ ਨਹੀਂ ਪਾਉਂਦੇ ਕਿਉਂਕਿ ਸਰਕਾਰ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ| ਸਰਕਾਰ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ| ਸੰਘ ਮੁਖੀ ਨੇ ਕਿਹਾ ਸੀ ਕਿ ਸਾਧੂ ਅਤੇ ਸੰਤ ਅਜਿਹੀਆਂ ਸੀਮਾਵਾਂ ਤੋਂ ਦੂਰ ਹਨ ਅਤੇ ਉਨ੍ਹਾਂ ਨੂੰ ਧਰਮ, ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ|

VIA PUNJAB