ਰਾਹੁਲ ਗਾਂਧੀ ਨੂੰ ਨਹੀਂ ਪਤਾ ਚੁਣਾਵੀ ਇਤਿਹਾਸ : ਅਮਿਤ ਸ਼ਾਹ

ਨਵੀਂ ਦਿਲੀ – ਰਾਜਸਥਾਨ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸਿਖਰ ਤੇ ਹੈ| ਬੀ.ਜੇ.ਪੀ. ਅਤੇ ਕਾਂਗਰਸ ਨੇਤਾ ਆਪਣੇ-ਆਪਣੇ ਉਮੀਦਵਾਰਾਂ ਦੇ ਪੱਖ ਵਿੱਚ ਕਈ ਥਾਂਵਾ ਤੇ ਰੈਲੀਆਂ ਕਰ ਰਹੇ ਹਨ| ਇਸ ਕ੍ਰਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ| ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਨਿਸ਼ਾਨ ਵਿੰਨ੍ਹਦੇ ਹੋਏ ਕਿਹਾ ਕਿ ਰਾਹੁਲ ਬਾਬਾ ਨੂੰ ਦਿਨ ਵਿੱਚ ਸੁਪਨੇ ਆ ਰਹੇ ਹਨ| ਸ਼ਾਹ ਨੇ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਦੇ ਕੋਲ ਨਾ ਨੇਤਾ ਹੈ ਨਾ ਨੀਤੀ| ਰਾਹੁਲ ਗਾਂਧੀ ਰਾਜਸਥਾਨ ਦੀ ਜਨਤਾ ਨੂੰ ਆਪਣੇ ਸੇਨਾਪਤੀ ਦਾ ਨਾਂ ਕਿਉਂ ਨਹੀਂ ਦੱਸ ਰਹੇ| ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਰਜੀਕਲ ਸਟਰਾਈਕ ਵਿੱਚ ਕਾਂਗਰਸ ਦੇ ਲੋਕਾਂ ਨੂੰ ਰਾਜਨੀਤੀ ਦਿਖਾਈ ਦਿੰਦੀ ਹੈ ਅਤੇ ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇਸ਼ ਵਿੱਚ ਦਾਖਲ ਹੋਏ ਘੁਸਪੈਠੀਆਂ ਦੇ ਸਮਰਥਨ ਵਿੱਚ ਖੜ੍ਹੀ ਹੋ ਜਾਂਦੀ ਹੈ|

VIA PUNJAB