- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਂ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਸਮਰਥਣ ਨਹੀਂ ਦਿੱਤਾ : ਹਰਭਜਨ ਸਿੰਘ
ਨਵੀਂ ਦਿੱਲੀ – ਆਫ ਸਪਿਨਰ ਹਰਭਜਨ ਸਿੰਘ ਹਮੇਸ਼ਾ ਹੀ ਵੱਧ ਚੜ੍ਹ ਕੇ ਟੀਮ ਇੰਡੀਆ ਨੂੰ ਸਪਾਰਟ ਕਰਦੇ ਆਏ ਹਨ| ਹਰਭਜਨ ਨੇ ਟੀਮ ਇੰਡੀਆ ਵੱਲੋਂ ਆਪਣਾ ਆਖਰੀ ਮੈਚ ਸਾਲ 2016 ਵਿੱਚ ਯੂ.ਏ.ਈ. ਖਿਲਾਫ ਖੇਡਿਆ ਸੀ, ਇਸ ਤੋਂ ਬਾਅਦ ਹੀ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਹਾਲਾਂਕਿ ਇਸਦੇ ਬਾਵਜੂਦ ਉਹ ਟੀਮ ਇੰਡੀਆ ਦੀ ਤਾਰੀਫ ਕਰਨ ਵਿੱਚ ਕਦੀ ਪਿੱਛੇ ਨਹੀਂ ਰਹੇ, ਇਸ ਵਿਚਕਾਰ ਹਰਭਜਨ ਦਾ ਇਕ ਕਥਿਤ ਟਵੀਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ, ‘ਜੇਕਰ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਟੈਸਟ ਟੀਮ ਵਿੱਚ ਸਿਲੈਕਟ ਨਹੀਂ ਕੀਤਾ ਜਾਂਦਾ ਤਾਂ ਮੈਂ ਆਸਟ੍ਰੇਲੀਆ ਟੀਮ ਨੂੰ ਸਪਾਰਟ ਕਰਾਂਗਾ|’ ਹਰਭਜਨ ਨੇ ਆਪਣੇ ਨਾਂ ਨਾਲ ਵਾਇਰਲ ਹੋ ਰਹੇ ਇਸ ਟਵੀਟ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ, ਭੱਜੀ ਨੇ ਟਵੀਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਸਾਫ ਕੀਤਾ ਕਿ ਇਹ ਟਵੀਟ ਪੂਰੀ ਤਰ੍ਹਾਂ ਨਾਲ ਝੂਠਾ ਹੈ ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ,’ਪਤਾ ਨਹੀਂ ਕੌਣ ਅਤੇ ਕਿਵੇਂ ਇਹ ਲੋਕ ਬਕਵਾਸ ਟਵੀਟ ਮੇਰੇ ਨਾਲ ਜੋੜ ਦਿੰਦੇ ਹਨ| ਇਹ ਸਭ ਕੁਝ ਬੰਦ ਕਰੋ ਅਤੇ ਭਾਰਤ ਲਈ ਚੇਅਰ ਕਰੋ|’ ਟੀਮ ਇੰਡੀਆ ਦੇ ਮੌਜੂਦਾ ਆਸਟ੍ਰੇਲੀਆ ਦੌਰੇ ਦੌਰਾਨ ਰੋਹਿਤ ਸ਼ਰਮਾ ਨੂੰ ਪਹਿਲੀ ਟੈਸਟ ਦੇ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਾ ਦਿੱਤੇ ਜਾਣ ਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਸ਼ਕਲਾਂ ਆ ਰਹੀਆਂ ਹਨ ਇਹ ਟੈਸਟ 6 ਦਸੰਬਰ ਤੋਂ ਐਡੀਲੇਡ ਵਿੱਚ ਖੇਡਿਆ ਜਾਣਾ ਹੈ| ਵੈਸੇ ਕਈ ਕ੍ਰਿਕਟ ਮਾਹਿਰਾਂ ਕਹਿਣਾ ਹੈ ਕਿ ਰੋਹਿਤ ਸ਼ਰਮਾ ਨੂੰ ਓਪਨਿੰਗ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ 19 ਸਾਲ ਦੇ ਪ੍ਰਿਥਵੀ ਸ਼ਾਅ ਜ਼ਖਮੀ ਚੱਲ ਰਹੇ ਹਨ ਅਤੇ ਕੇ.ਐੱਲ. ਰਾਹੁਲ ਖਰਾਬ ਫਾਰਮ ਤੋਂ ਗੁਜਰ ਰਹੇ ਹਨ, ਰੋਹਿਤ ਸ਼ਰਮਾ ਨੂੰ ਦੱਖਣੀ ਅਫਰੀਕਾ ਦੌਰੇ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ|


