ਲੱਖਾਂ ਦੀ ਹੈਰੋਇਨ ਸਮੇਤ ਆਟੋ ਚਾਲਕ ਕਾਬੂ

ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਡਯੂਕ ਫੈਕਟਰੀ ਦੇ ਪਿੱਛੇ ਛਾਪੇਮਾਰੀ ਕਰਕੇ ਇਕ ਆਟੋ ਚਾਲਕ ਤਸਕਰ ਨੂੰ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਐਸ ਆਈ ਗੁਰਚਰਨ ਸਿੰਘ ਨੂੰ ਗੁਪਤ ਸੁਚਨਾ ਮਿਲੀ ਕਿ ਥਾਣਾ ਸਲੇਮ ਟਾਬਰੀ ਦੇ ਇਲਾਕੇ ਡਯੂਕ ਫੈਕਟਰੀ ਦੇ ਪਿੱਛੇ ਇਕ ਆਟੋ ਚਾਲਕ ਭਾਰੀ ਮਾਤਰਾ ਚ ਨਸ਼ਾ ਤਸਕਰੀ ਕਰਨ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਥੇ ਛਾਪੇਮਾਰੀ ਕਰਕੇ ਆਟੋ ਚਾਲਕ ਨੂੰ 110 ਗ੍ਰਾਮ ਹਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਨਵੀਨ ਨਗਰ ਨਿਵਾਸੀ ਅਸ਼ਵਨੀ ਬਜ਼ਾਜ਼ ਉਰਫ ਆਸ਼ੂ ਵਜੋਂ ਹੋਈ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕੋਰਟ ਚ ਪੇਸ਼ ਕੀਤਾ ਅਤੇ ਰਿਮਾਂਡ ਹਾਸਿਲ ਕਰਕੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਸ਼ੁਰੂ ਕਰ ਦਿਤੀ।

VIA PUNJAB