ਵਨ ਡੇ ਸੀਰੀਜ਼ ਚ ਰੋਹਿਤ-ਕੋਹਲੀ ਦੇ ਨਿਸ਼ਾਨੇ ਤੇ ਸਚਿਨ ਦਾ ਰਿਕਾਰਡ

ਨਵੀਂ ਦਿੱਲੀ – ਆਸਟਰੇਲੀਆ ਖਿਲਾਫ ਵਨ ਡੇ ‘ਚ ਦੋਹਰਾ ਸੈਂਕੜਾ ਲਗਾ ਚੁੱਕੇ ਰੋਹਿਤ ਸ਼ਰਮਾ ਲਈ ਇਹ ਸੀਰੀਜ਼ ਖਾਸ ਰਹਿਣ ਵਾਲੀ ਹੈ। ਆਸਟਰੇਲੀਆ ਖਿਲਾਫ ਭਾਰਤੀ ਟੀਮ ਸ਼ਨੀਵਾਰ ਨੂੰ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਉਤਰੇਗੀ। ਸੀਰੀਜ਼ ‘ਚ ਭਾਰਤੀ ਓਪਨਰ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਦੇ ਨਿਸ਼ਾਨੇ ‘ਤੇ ਸਾਬਕਾ ਭਾਰਤੀ ਧਾਕੜ ਸਚਿਨ ਤੇਂਦੁਲਕਰ ਅਤੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦਾ ਰਿਕਾਰਡ ਹੋਵੇਗਾ ਅਤੇ ਇਸ ਨਾਲ ਉਹ ਦਿੱਗਜ ਸਚਿਨ ਤੇਂਦੁਲਕਰ ਅਤੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਤੋਂ ਅੱਗੇ ਨਿਕਲ ਸਕਦੇ ਹਨ। ਦੋਹਾਂ ਦੇਸ਼ਾਂ ਵਿਚਾਲੇ ਖੇਡੀ ਗਈ ਵਨ ਡੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਸੈਂਕੜੇ ਸਾਬਕਾ ਭਾਰਤੀ ਧਾਕੜ ਸਚਿਨ ਤੇਂਦੁਲਕਰ ਦੇ ਨਾਂ ਹੈ। ਇਸ ਸਮੇਂ ਰੋਹਿਤ 3 ਸੈਂਕੜੇ ਲਗਾ ਕੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦੇ ਬਰਾਬਰ ਹਨ। ਸਚਿਨ ਨੇ ਆਸਟਰੇਲੀਆ ਦੇ ਖਿਲਾਫ ਭਾਰਤ ‘ਚ ਖੇਡਦੇ ਹੋਏ 4 ਸੈਂਕੜੇ ਲਗਾਏ ਹਨ। ਦੋ ਸੈਂਕੜੇ ਲਗਾਉਂਦੇ ਹੀ ਉਹ ਸਚਿਨ ਤੋਂ ਅੱਗੇ ਨਿਕਲ ਜਾਣਗੇ। ਦੋਹਾਂ ਦੇਸ਼ਾਂ ਵਿਚਾਲੇ ਖੇਡੇ ਗਏ ਵਨ ਡੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਸਚਿਨ ਨੇ ਹੁਣ ਤਕ ਕੁੱਲ 9 ਸੈਂਕੜੇ ਲਗਾਏ ਹਨ ਅਤੇ ਰੋਹਿਤ ਦੇ ਨਾਂ 7 ਸੈਂਕੜੇ ਹਨ। ਇਸ ਦਾ ਅਰਥ ਹੈ ਕਿ ਦੋ ਸੈਂਕੜੇ ਦੇ ਨਾਲ ਉਹ ਸਚਿਨ ਦੀ ਬਰਾਬਰੀ ਕਰ ਲੈਣਗੇ। ਕੋਹਲੀ ਦੇ ਨਾਂ ਆਸਟਰੇਲੀਆ ਦੇ ਖਿਲਾਫ ਵਨ ਡੇ ‘ਚ 6 ਸੈਂਕੜੇ ਹਨ।

VIA PUNJAB