- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨ ਨੂੰ ਲੈ ਕੇ ਐਂਡਰਸਨ ਨੇ ਤੋੜੀ ਚੁੱਪੀ
ਨਵੀਂ ਦਿੱਲੀ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪੰਜ ਟੈਸਟ ਮੈਚਾਂ ਦੇ ਪਹਿਲੇ ਮੈਚ ‘ਚ ਭਾਰਤ ਦੀ ਪਹਿਲੀ ਪਾਰੀ ਪੂਰੀ ਤਰ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਰਹੀ। ਉਥੇ ਹੀ ਇੰਗਲੈਂਡ ਦਾ ਦਿੱਗਜ ਗੇਂਦਬਾਜ਼ ਐਂਡਰਸਨ ਨੇ ਵਿਰਾਟ ਕੋਹਲੀ ਨੂੰ ਦਿੱਤੇ ਜੀਵਨਦਾਨਾਂ ‘ਤੇ ਆਪਣੀ ਚੁੱਪੀ ਤੋੜੀ ਹੈ। ਐਂਡਰਸਨ ਨੇ ਕਿਹਾ, ਇੰਗਲਿਸ਼ ਖਿਡਾਰੀਆਂ ਨੇ ਭਾਰਤ ਦੀ ਪਹਿਲੀ ਪਾਰੀ ‘ਚ ਕਈ ਕੈਚ ਛੱਡੇ ਜਿਸ ਦੀ ਵਜ੍ਹਾ ਨਾਲ ਉਹ ਵੱਡੀ ਬੜ੍ਹਤ ਬਣਾਉਣ ‘ਚ ਅਸਫਲ ਰਹੇ। ਇਸ ‘ਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਇੰਗਲੈਂਡ ਨੇ ਵਿਰਾਟ ਕੋਹਲੀ ਨੂੰ ਹੀ ਤਿਨ ਜੀਵਨਦਾਨ ਦੇ ਦਿੱਤੇ। ਜਿਸ ‘ਚ ਜੀਰੋ ਦੇ ਸਕੋਰ ‘ਤੇ ਜੌਸ ਬਟਲਰ ਨੇ ਮੁਸ਼ਕਲ ਮੌਕਾ ਗੁਆਇਆ ਤਾਂ ਉਥੇ ਹੀ 21 ਅਤੇ 51 ਦੇ ਸਕੋਰ ‘ਤੇ ਡੇਵਿਡ ਮਲਾਨ ਨੇ ਆਸਾਨ ਮੌਕੇ ਗੁਆ ਦਿੱਤੇ। ਅਜਿਹੇ ‘ਚ ਕੋਹਲੀ ਨੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ 149 ਦੌੜਾਂ ਦੀ ਪਾਰੀ ਖੇਡੀ। ਟੀਮ ਦੇ ਕਪਤਾਨ ਨੂੰ ਦਿੱਤੇ ਜੀਵਨਦਾਨ ਨੂੰ ਲੈ ਕੇ ਜੇਮਸ ਐਂਡਰਸਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਐਂਡਰਸਨ ਨੇ ਕਿਹ, ” ਇਹ ਇਕ ਅਜਿਹਾ ਖੇਤਰ ਹੈ ਜਿਥੇ ਅਸੀਂ ਪਿਛਲੇ ਦੋ ਸਾਲਾਂ ਤੋਂ ਸੰਘਰਸ਼ ਕੀਤਾ ਹੈ। ਟੀਮ ਦੇ ਖਿਡਾਰੀਆਂ ‘ਚ ਕਾਫੀ ਬਦਲਾਅ ਹੋਇਆ ਹੈ। ਖੁਦ ਨੂੰ ਬਿਹਤਰ ਕਰਨ ਲਈ ਵਿਰੋਧੀ ਟੀਮ ‘ਤੇ ਦਬਾਅ ਬਣਾਉਣਾ ਹੋਵੇਗਾ, ਕਿਉਂਕਿ ਤੁਸੀਂ ਇਸ ਨੂੰ ਬਣਾਏ ਨਹੀਂ ਰੱਖ ਸਕਦੇ। ਤੁਸੀਂ ਵਿਰਾਟ ਵਰਗੇ ਖਿਡਾਰੀ ਨੂੰ ਮੌਕਾ ਨਹੀਂ ਦੇ ਸਕਦੇ ਕਿਉਂਕਿ ਉਹ ਦੁਨੀਆ ਦੇ ਬਿਹਤਰੀਨ ਖਿਡਾਰੀ ਹਨ।


