- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਵਾਦ ਕਾਰਨ ਲੰਮੀ ਛੁੱਟੀ ’ਤੇ ਜਾਣਾ ਚਾਹੁੰਦੀ ਸੀ ਹਰਮਨਪ੍ਰੀਤ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਵੈਸਟ ਇੰਡੀਜ਼ ਵਿੱਚ ਵਿਸ਼ਵ ਟੀ-20 ਮਗਰੋਂ ਪੈਦਾ ਹੋਏ ਵਿਵਾਦ ਕਾਰਨ ਉਹ ਖੇਡ ਤੋਂ ਅਣਮਿਥੇ ਸਮੇਂ ਲਈ ਛੁੱਟੀ ਲੈਣਾ ਚਾਹੁੰਦੀ ਸੀ। ਟੀਮ ਪ੍ਰਬੰਧਨ ਅਤੇ ਹਰਮਨਪ੍ਰੀਤ ਨੇ ਉਪ ਜੇਤੂ ਰਹੀ ਇੰਗਲੈਂਡ ਖ਼ਿਲਾਫ਼ ਆਪਣੀ ਸੀਨੀਅਰ ਖਿਡਾਰੀ ਮਿਤਾਲੀ ਰਾਜ ਨੂੰ ਟੀਮ ਵਿੱਚੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਕਾਫ਼ੀ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਕੋਚ ਰਮੇਸ਼ ਪੋਵਾਰ ਨੂੰ ਵੀ ਆਪਣਾ ਅਹੁਦਾ ਛੱਡਣਾ ਪਿਆ ਸੀ। ਹਰਮਨਪ੍ਰੀਤ ਵਿਸ਼ਵ ਟੀ-20 ਮਗਰੋਂ ਨਵੰਬਰ ਵਿੱਚ ਮਹਿਲਾਵਾਂ ਦੀ ਬਿੱਗ ਬੈਸ਼ ਲੀਗ ਵਿੱਚ ਖੇਡੀ ਸੀ। ਇਸ ਦੌਰਾਨ ਉਸ ’ਤੇ ਇਸ ਵਿਵਾਦ ਦਾ ਬਹੁਤ ਖ਼ਰਾਬ ਅਸਰ ਪਿਆ, ਜਿਸ ਤੋਂ ਉਹ ਹੋਰ ਪ੍ਰੇਸ਼ਾਨ ਹੋ ਗਈ ਸੀ। ਉਸ ਨੇ ਨਵੇਂ ਕੋਚ ਡਬਲਯੂ ਵੀ ਰਮਨ ਦੀ ਅਗਵਾਈ ਵਿੱਚ ਨਿਊਜ਼ੀਲੈਂਡ ਦਾ ਦੌਰਾ ਸ਼ੁਰੂ ਕੀਤਾ। ਫਿਰ ਹਰਮਨਪ੍ਰੀਤ ਦੇ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਮਜ਼ਬੂਰਨ ਛੁੱਟੀ ਲੈਣੀ ਪਈ। ਹਰਮਨਪ੍ਰੀਤ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ, ‘‘ਸੱਟ ਕਾਰਨ ਮੈਨੂੰ ਕੌਮਾਂਤਰੀ ਕ੍ਰਿਕਟ ਅਤੇ ਭਾਰਤੀ ਡਰੈਸਿੰਗ ਰੂਮ ਤੋਂ ਜ਼ਰੂਰੀ ਛੋਟ ਦੇ ਦਿੱਤੀ ਗਈ। ਮੈਂ ਆਪਣਾ ਪੂਰਾ ਮਨ ਬਣਾ ਲਿਆ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਦੱਸ ਦੇਵਾਂ ਕਿ ਮੈਂ ਛੁੱਟੀ ਲੈਣਾ ਚਾਹੁੰਦੀ ਹਾਂ। ਮੈਂ ਸੀਨੀਅਰ ਖਿਡਾਰੀ ਹਾਂ, ਸਿਰਫ਼ ਇਸ ਲਈ ਮੈਂ ਭਾਰਤੀ ਟੀਮ ਵਿੱਚ ਆਪਣਾ ਸਥਾਨ ਨਹੀਂ ਲੈਣਾ ਚਾਹੁੰਦੀ ਸੀ।’’ ਉਸ ਨੇ ਕਿਹਾ, ‘‘ਮੈਂ ਕ੍ਰਿਕਟ ਤੋਂ ਦੂਰ ਜਾਣਾ ਚਾਹੁੰਦੀ ਸੀ। ਟੀਮ ਨਾਲ ਜੋ ਹੋਇਆ ਅਤੇ ਕੁੱਝ ਚੀਜ਼ਾਂ ਅਜਿਹੀਆਂ ਕਹੀਆਂ ਗਈਆਂ, ਜੋ ਸੱਚਾਈ ਤੋਂ ਕੋਹਾਂ ਦੂਰ ਸਨ, ਜਿਸ ਕਾਰਨ ਮੈਂ ਇਨ੍ਹਾਂ ਸਾਰਿਆਂ ਤੋਂ ਦੂਰ ਭੱਜਣਾ ਚਾਹੁੰਦੀ ਸੀ।’’


