ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ:ਮੰਧਾਨਾ

ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿੱਚ 9 ਤੋਂ 24 ਨਵੰਬਰ ਤੱਕ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਜਤਾਈ| ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯੁਵਾ ਜੇਮਿਮਾ ਰੋਡ੍ਰਿਗੇਜ ਅਤੇ ਸਪਿਨਰ ਏਕਤਾ ਬਿਸ਼ਟ ਨੂੰ ਉਮੀਦ ਹੈ ਕਿ ਕੋਚ ਰਮੇਸ਼ ਪੋਵਾਰ ਦੀ ਦੇਖ ਰੇਖ ਵਿੱਚ ਟੀਮ ਚੰਗਾ ਪ੍ਰਦਰਸ਼ਨ ਕਰੇਗੀ| ਇਕ ਪ੍ਰੋਗਰਾਮ ਵਿੱਚ ਏਕਤਾ ਨੇ ਕਿਹਾ,’ ਮੈਨੂੰ ਲੱਗਦਾ ਹੈ ਕਿ ਅਸੀਂ ਆਸਾਨੀ ਨਾਲ ਸੈਮੀਫਾਈਨਲ ਵਿੱਚ ਪਹੁੰਚ ਜਾਵਾਂਗੇ, ਦੇਖਦੇ ਹਾਂ ਕੀ ਹੁੰਦਾ ਹੈ| ਭਾਰਤ ਨੂੰ 10 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ , ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ, ਟੂਰਨਾਮੈਂਟ ਦੀ ਸ਼ੁਰੂਆਤ ਗੀਆਨਾ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੈਚ ਨਾਲ ਹੋਵੇਗੀ| ਮੰਧਾਨਾ ਨੇ ਕਿਹਾ,’ ਅਸੀਂ ਇਕ ਵਾਰ ਵਿੱਚ ਸਿਰਫ ਇਕ ਮੈਚ ਤੇ ਧਿਆਨ ਦੇਵਾਂਗੇ, ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ ਹੈ ਅਤੇ ਅਸੀਂ ਉਸ ਤੇ ਧਿਆਨ ਕੇਂਦਰਿਤ ਕਰਾਂਗੇ, ਪਰ ਵਿਸ਼ਵਾਸ ਹੈ ਕਿ ਅਸੀਂ ਵਧੀਆਂ ਕਰਾਂਗੇ| ਟੂਰਨਾਮੈਂਟ ਦਾ 6ਵਾਂ ਸੀਜ਼ਨ ਇਸ ਸਾਲ 9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਵਿੱਚ ਹੋਵੇਗਾ ਜਿਸ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਭਾਰਤ ਨਿਊਜ਼ੀਲੈਂਡ, ਪਾਕਿਸਤਾਨ, ਆਇਰਲੈਂਡ, ਅਤੇ ਆਸਟ੍ਰੇਲੀਆ ਨਾਲ ਗਰੁੱਪ-ਬੀ ਵਿੱਚ ਸ਼ਾਮਲ ਹੈ, ਜੋ 9 ਨਵੰਬਰ ਨੂੰ ਨਿਊਜ਼ੀਲੈਂਡ ਖਿਲਾਫ ਉਦਘਾਟਨ ਮੈਚ ਖੇਡੇਗੀ| ਇਸ ਤੋਂ ਬਾਅਦ 11 ਨਵੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ, ਟੀਮ ਇੰਡੀਆ 15 ਨਵੰਬਰ ਨੂੰ ਆਇਰਲੈਂਡ ਅਤੇ 17 ਨਵੰਬਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ|

VIA PUNJAB