- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਕੱਪ ਇੰਗਲੈਂਡ ਦਾ ਜਿੱਤ ਨਾਲ ਆਗਾਜ਼
ਲੰਡਨ – ਸੀਨੀਅਰ ਕ੍ਰਮ ਦੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਅੱਜ ਇੱਥੇ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਇਹ ਦੂਜੀ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਨੂੰ 2015 ਵਿਸ਼ਵ ਕੱਪ ਵਿੱਚ 130 ਦੌੜਾਂ ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅੱਠ ਵਿਕਟਾਂ ਗੁਆ ਕੇ 312 ਦੌੜਾਂ ਦਾ ਟੀਚਾ ਰੱਖਿਆ, ਪਰ ਮਹਿਮਾਨ ਟੀਮ 39.5 ਓਵਰਾਂ ਵਿੱਚ 207 ਦੌੜਾਂ ’ਤੇ ਢੇਰ ਹੋ ਗਈ। ਇੰਗਲੈਂਡ ਲਈ ਜੌਫਰਾ ਆਰਚਰ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਲਿਆਨ ਪਲੰਕੇਟ ਤੇ ਬੈਨ ਸਟੌਕਸ ਨੂੰ ਦੋ-ਦੋ ਅਤੇ ਆਦਿਲ ਰਾਸ਼ਿਦ ਤੇ ਮੋਈਨ ਅਲੀ ਨੂੰ ਇੱਕ-ਇੱਕ ਵਿਕਟ ਮਿਲੀ।ਜੇਸਨ ਰਾਏ (53 ਗੇਂਦਾਂ ’ਤੇ 56 ਦੌੜਾਂ) ਅਤੇ ਜੋਏ ਰੂਟ (59 ਗੇਂਦਾਂ ’ਤੇ 53 ਦੌੜਾਂ) ਨੇ ਦੂਜੀ ਵਿਕਟ ਲਈ 106 ਦੌੜਾਂ ਬਣਾ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਇਨ੍ਹਾਂ ਦੋਵਾਂ ਦੇ ਆਊਟ ਹੋਣ ਮਗਰੋਂ ਇਯੋਨ ਮੌਰਗਨ (60 ਗੇਂਦਾਂ ’ਤੇ 57 ਦੌੜਾਂ) ਅਤੇ ‘ਮੈਨ ਆਫ ਦਿ ਮੈਚ’ ਬਣੇ ਬੈਨ ਸਟੌਕਸ (79 ਗੇਂਦਾਂ ’ਤੇ 89 ਦੌੜਾਂ) ਨੇ ਚੌਥੀ ਵਿਕਟ ਲਈ 106 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਚਾਰ ਨੀਮ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਅੱਠ ਵਿਕਟਾਂ ’ਤੇ 311 ਦੌੜਾਂ ਬਣਾਈਆਂ। ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ 50 ਤੋਂ ਵੱਧ ਦਾ ਸਕੋਰ ਬਣਾਇਆ ਹੋਵੇ। ਓਵਲ ਦੀ ਪਿੱਚ ’ਤੇ ਉਮੀਦ ਮੁਤਾਬਕ ਉਛਾਲ ਨਾ ਹੋਣ ਕਾਰਨ ਬੱਲੇਬਾਜ਼ਾਂ ਲਈ ਸ਼ਾਟ ਖੇਡਣਾ ਸੌਖਾ ਨਹੀਂ ਸੀ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਵਿੱਚ-ਵਿੱਚ ਝਟਕੇ ਵੀ ਦਿੱਤੇ ਅਤੇ ਆਖ਼ਰੀ 14 ਓਵਰਾਂ ਵਿੱਚ 98 ਦੌੜਾਂ ਦਿੱਤੀਆਂ। ਇਸ ਦੌਰਾਨ ਸਿਰਫ਼ ਛੇ ਚੌਕੇ ਲੱਗੇ। ਲੁੰਗੀ ਐਨਗਿਡੀ (66 ਦੌੜਾਂ ਦੇ ਕੇ ਤਿੰਨ ਵਿਕਟਾਂ), ਇਮਰਾਨ ਤਾਹਿਰ (61 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੈਗਿਸੋ ਰਬਾਡਾ (66 ਦੌੜਾਂ ਦੇ ਕੇ ਦੋ ਵਿਕਟਾਂ) ਦੱਖਣੀ ਅਫਰੀਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਲੈੱਗ ਸਪਿੰਨਰ ਤਾਹਿਰ ਨੂੰ ਵਿਸ਼ਵ ਕੱਪ 2019 ਦੀ ਪਹਿਲੀ ਗੇਂਦ ਕਰਨ ਦਾ ਮੌਕਾ ਮਿਲਿਆ।


