- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ ਸ਼ਾਸਤਰੀ
ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿੱਚ ਕਾਫ਼ੀ ਤੀਰ ਹਨ, ਜਿਸ ਤੋਂ ਸਪਸ਼ਟ ਹੋ ਗਿਆ ਕਿ ਹਾਲਾਤ ਅਨੁਸਾਰ ਟੀਮ ਵਿੱਚ ਫੇਰਬਦਲ ਕੀਤਾ ਜਾਵੇਗਾ। ਵਿਜੈ ਸ਼ੰਕਰ ਦੇ ਚੁਣੇ ਜਾਣ ’ਤੇ ਮੰਨਿਆ ਜਾ ਰਿਹਾ ਸੀ ਕਿ ਤਾਮਿਲਨਾਡੂ ਦਾ ਇਹ ਹਰਫ਼ਨਮੌਲਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ, ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ‘‘ਟੀਮ ਵਿੱਚ ਲਚਕਤਾ ਹੈ। ਬੱਲੇਬਾਜ਼ੀ ਦਾ ਕ੍ਰਮ ਲੋੜ ਅਨੁਸਾਰ ਤੈਅ ਹੋਵੇਗਾ। ਸਾਡੀ ਤਰਕਸ਼ ਵਿੱਚ ਕਾਫ਼ੀ ਤੀਰ ਹਨ। ਸਾਡੇ ਕੋਲ ਕਈ ਖਿਡਾਰੀ ਹਨ, ਜੋ ਚੌਥੇ ਨੰਬਰ ’ਤੇ ਉਤਰ ਸਕਦੇ ਹਨ। ਮੈਨੂੰ ਇਸ ਦਾ ਫ਼ਿਕਰ ਨਹੀਂ ਹੈ।’’ਕ੍ਰਿਕਟਨੈਕਸਟ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ, ‘‘ਸਾਡੇ 15 ਖਿਡਾਰੀ ਕਦੇ ਵੀ, ਕਿਤੇ ਵੀ ਖੇਡ ਸਕਦੇ ਹਨ। ਜੇਕਰ ਕੋਈ ਤੇਜ਼ ਗੇਂਦਬਾਜ਼ ਜ਼ਖ਼ਮੀ ਹੈ ਤਾਂ ਉਸ ਦਾ ਬਦਲ ਵੀ ਮੌਜੂਦ ਹੈ।’ਆਈਸੀਸੀ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਹਰਫ਼ਨਮੌਲਾ ਕੇਦਾਰ ਜਾਧਵ ਨੂੰ ਆਈਪੀਐਲ ਮੈਚ ਦੌਰਾਨ ਸੱਟ ਲੱਗੀ ਸੀ, ਜਦਕਿ ਸਪਿੰਨਰ ਕੁਲਦੀਪ ਯਾਦਵ ਲੈਅ ਵਿੱਚ ਨਹੀਂ ਹੈ, ਪਰ ਕੋਚ ਨੇ ਕਿਹਾ ਕਿ ਉਸ ਨੂੰ ਇਸ ਸਬੰਧੀ ਕੋਈ ਫ਼ਿਕਰ ਨਹੀਂ ਹੈ। ਸਾਬਕਾ ਕਪਤਾਨ ਨੇ ਕਿਹਾ ਕਿ ਆਸਟਰੇਲੀਆ ਅਤੇ ਵੈਸਟ ਇੰਡੀਜ਼ ਦਾ ਪ੍ਰਦਰਸ਼ਨ ਦੇਖਣ ਵਾਲਾ ਹੋਵੇਗਾ। ਉਸ ਨੇ ਕਿਹਾ, ‘‘ਜਦੋਂ ਵੈਸਟ ਇੰਡੀਜ਼ ਟੀਮ ਭਾਰਤ ਵਿੱਚ ਸੀ ਤਾਂ ਮੈਂ ਕਿਹਾ ਸੀ ਕਿ ਭਾਵੇਂ ਅਸੀਂ ਉਸ ਨੂੰ ਹਰਾ ਦਿੱਤਾ, ਪਰ ਉਸ ਨੇ ਸ਼ਾਨਦਾਰ ਕ੍ਰਿਕਟ ਖੇਡੀ।


