- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਟੂਰ ਫਾਈਨਲਸ ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਦੌਰਾਨ ਬਿਹਤਰ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ
ਗਵਾਂਗਜੂ – ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਖਰਾਬ ਫਾਰਮ ਨਾਲ ਜੂਝ ਰਹੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੂੰ ਉਮੀਦ ਹੈ ਕਿ ਇੱਥੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਆਖਰੀ ਬੀ. ਡਬਲਿਊ. ਐਫ. ਵਿਸ਼ਵ ਟੂਰ ਫਾਈਨਲਸ ਵਿੱਚ ਉਹ ਫਾਰਮ ਵਿੱਚ ਪਰਤੇਗੀ| ਸਿੰਧੂ ਨੇ ਅਗਸਤ ਵਿੱਚ ਬਾਸੇਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਖਰਾਬ ਫਾਰਮ ਵਿੱਚ ਹੈ| ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਜੁਲਾਈ ਵਿੱਚ ਇੰਡੋਨੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ| ਇਸ ਤੋਂ ਬਾਅਦ ਉਹ ਕੋਰੀਆ ਓਪਨ ਅਤੇ ਫੁਜੋਊ ਓਪਨ ਵਿੱਚ ਪਹਿਲੇ ਦੌਰ ਤੋਂ ਬਾਹਰ ਹੋ ਗਈ ਜਦਕਿ ਚਾਈਨਾ ਓਪਨ, ਡੈਨਮਾਰਕ ਓਪਨ ਅਤੇ ਹਾਂਗਕਾਂਗ ਓਪਨ ਦੇ ਦੂਜੇ ਦੌਰ ਵਿੱਚ ਹਾਰੀ| ਬੀ. ਡਬਲਿਊ. ਐਫ. ਰੇਸ ਟੂ ਗਵਾਂਗਜੂ ਰੈਂਕਿੰਗ ਵਿੱਚ ਚੋਟੀ ਦੇ ਅੱਠ ਖਿਡਾਰੀ ਹੀ ਵਿਸ਼ਵ ਟੂਰ ਫਾਈਨਲਸ ਖੇਡਦੇ ਹਨ| ਸਿੰਧੂ ਇਸ ਸਾਲ ਦੇ ਆਖਰ ਵਿੱਚ 15ਵੇਂ ਸਥਾਨ ਤੇ ਹੋਵੇਗੀ ਪਰ ਵਿਸ਼ਵ ਚੈਂਪੀਅਨ ਹੋਣ ਕਾਰਨ ਉਸ ਨੂੰ ਖੇਡਣ ਦਾ ਮੌਕਾ ਮਿਲੇਗਾ| ਸਿੰਧੂ ਨੇ ਵਿਸ਼ਵ ਫਾਈਨਲਸ ਦੀ ਤਿਆਰੀ ਲਈ ਹਾਂਗਕਾਂਗ ਓਪਨ ਦੇ ਬਾਅਦ ਤੋਂ ਬਰੇਕ ਲਿਆ ਸੀ| ਉਹ 2017 ਅਤੇ 2018 ਵਿੱਚ ਫਾਈਨਲਸ ਖੇਡ ਚੁੱਕੀ ਹੈ| ਇਸ ਸਾਲ ਉਸ ਨੂੰ ਗਰੁੱਪ ਏ ਵਿੱਚ ਚੀਨ ਦੀ ਚੇਨ ਯੂ ਫੇਈ ਹਿ ਬਿੰਗ ਜਿਆਓ ਅਤੇ ਜਾਪਾਨ ਦੀ ਅਕਾਨੇ ਯਾਮਾਗੁਚੀ ਦੇ ਨਾਲ ਰਖਿਆ ਗਿਆ ਹੈ| ਸਿੰਧੂ ਨੂੰ ਪਹਿਲਾ ਮੈਚ ਯਾਮਾਗੁਚੀ ਨਾਲ ਖੇਡਣਾ ਹੈ ਜਿਸ ਨੇ ਇੰਡੋਨੇਸ਼ੀਆ ਅਤੇ ਜਾਪਾਨ ਵਿੱਚ ਖਿਤਾਬ ਜਿੱਤੇ ਹਨ|


