- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ੇਅਰ ਬਾਜਾਰ ਵਿੱਚ ਹਾਹਾਕਾਰ, 793 ਅੰਕ ਟੁੱਟਿਆ ਸੈਂਸੈਕਸ, ਨਿਵੇਸ਼ਕਾਂ ਦੇ 3.5 ਲੱਖ ਕਰੋੜ ਰੁਪਏ ਡੁੱਬੇ
ਮੁੰਬਈ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬੀਤੇ ਸ਼ੁੱਕਰਵਾਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਲੇਠਾ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਤੋਂ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਜਾਰੀ ਹੈ ਅਤੇ ਅੱਜ ਇਸ ਕਾਰਨ ਸ਼ੇਅਰਾਂ ਵਿੱਚ ਨਿਵੇਸ਼ ਕਰਨ ਵਾਲਿਆਂ ਦਾ 3.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ| ਬੀਐਸਈ ਦੇ 30 ਸ਼ੇਅਰਾਂ ਵਾਲੇ ਸੰਵੇਦੀ ਸੂਚਕਾਂਕ ਸੈਂਸੇਕਸ ਵਿੱਚ ਸ਼ੁੱਕਰਵਾਰ ਨੂੰ 1 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਅੱਜ ਇਸ ਵਿੱਚ 793 ਅੰਕਾ ਦੀ ਗਿਰਾਵਟ ਦਰਜ ਕੀਤੀ ਗਈ ਹੈ| ਹਾਲਾਂਕਿ ਦਿਨ ਦੇ ਦੌਰਾਨ ਇਹ ਗਿਰਾਵਟ ਹੋਰ ਵੀ ਜਿਆਦਾ ਸੀ ਅਤੇ ਢਾਈ ਵਜੇ ਦੇ ਕਰੀਬ ਇਹ ਦਿਨ ਦੇ ਸਭ ਤੋਂ ਹੇਠਲੇ ਪੱਧਰ 38,605.48 ਤੇ ਆ ਗਿਆ ਸੀ| ਬਾਜਾਰ ਦੇ ਮਾਹਿਰਾਂ ਅਨੁਸਾਰ ਬਜਟ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ ਜੋ ਬਾਜਾਰ ਨੂੰ ਸੰਭਾਲਦਾ ਅਤੇ ਜਦੋਂ ਕੁੱਝ ਬਦਲਾਵਾਂ ਦੇ ਕਾਰਨ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐਫ ਪੀ ਆਈਜ) ਲਈ ਲਾਂਗ ਟਰਮ ਕੈਪਿਟਲ ਗੇਮਸ ਟੈਕਸ ਵੱਧ ਗਿਆ ਤਾਂ ਮਾਰਕੀਟ ਨੂੰ ਇਹ ਪਸੰਦ ਨਹੀਂ ਆਇਆ| ਸ਼ੇਅਰਾਂ ਦੇ ਬਾਇਬੈਕ ਤੇ ਟੈਕਸ ਅਤੇ ਕੁੱਝ ਸਾਲਾਂ ਤੋਂ ਬਾਅਦ ਪਬਲਿਕ ਸ਼ੇਅਰ ਹੋਲਡਿੰਗਸ ਵਧਾਉਣ ਦੀ ਗੱਲ ਨੇ ਵੀ ਨਿਵੇਸ਼ਕਾਂ ਦਾ ਮੂਡ ਖਰਾਬ ਕਰ ਦਿੱਤਾ| ਇਸਦੇ ਨਾਲ ਹੀ ਸਾਲਾਨਾ ਕਰੋੜਾਂ ਵਿੱਚ ਕਮਾਉਣ ਵਾਲੇ ਅਤਿ ਧਨਾਢ ਵਰਗ ਤੇ ਇਨਕਮ ਟੈਕਸ ਸਰਚਾਰਜ ਵਧਾਉਣ ਦੇ ਬਜਟ ਪ੍ਰਸਤਾਵ ਨਾਲ 2 ਹਜਾਰ ਵਿਦੇਸ਼ੀ ਫੰਡਸ ਪ੍ਰਭਾਵਿਤ ਹੋਏ ਹਨ| ਸੋਮਵਾਰ ਨੂੰ ਕਾਰੋਬਾਰ ਦੌਰਾਨ ਸੈਂਸੇਕਸ ਦੇ ਵੱਡੇ ਸ਼ੇਅਰਾਂ ਵਿੱਚ ਸ਼ਾਮਿਲ ਐਚ ਡੀ ਐਫ ਸੀ ਬੈਂਕ, ਐਲ ਐਂਡ ਟੀ, ਆਈ ਸੀ ਆਈ ਸੀ ਆਈ ਬੈਂਕ, ਐਸ ਬੀ ਆਈ, ਬਜਾਜ ਫਾਇਨੈਂਸ, ਕੋਟਕ ਮਹਿੰਦਰਾ ਬੈਂਕ ਅਤੇ ਐਕਸਿਸ ਬੈਂਕ ਵਿੱਚ ਮਿਲਾ ਕੇ 400 ਅੰਕਾਂ ਦੀ ਗਿਰਾਵਟ ਆ ਗਈ| ਬਿਕਵਾਲੀ ਦਾ ਅਜਿਹਾ ਜੋਰ ਪਿਆ ਕਿ ਹੀਰੋ ਮੋਟੋਕਾਰਪ, ਪੀਐਨਬੀ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਦਲੀਪ ਬਿਲਡਕਾਨ ਵਰਗੀ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿੱਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਆ ਗਈ| ਇਸਦੇ ਨਾਲ ਹੀ ਬਜਾਜ ਫਾਇਨੈਂਸ ਅਤੇ ਬੈਂਕ ਆਫ ਇੰਡੀਆ ਨੂੰ ਸਾਲ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ ਦਾ ਮੂੰਹ ਵੇਖਣਾ ਪਿਆ| ਬਾਜਾਰ ਬੰਦ ਹੋਣ ਤਕ ਨਿਫਟੀ 252.60 ਅੰਕ ਟੁੱਟ ਕੇ 11558.60 ਤੇ ਬੰਦ ਹੋਇਆ ਜਦੋਂਕਿ ਸੈਂਸੇਕਸ ਵਿੱਚ 792.82 ਅੰਕਾ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਉਹ 38720.57 ਤੇ ਬੰਦ ਹੋਇਆ| ਬੈਂਕ ਨਿਫਟੀ ਵਿੱਚ ਗਿਰਾਵਟ ਹੋਰ ਵੀ ਜਿਆਦਾ ਸੀ ਅਤੇ ਉਹ 872 ਅੰਕ ਟੁੱਟ ਕੇ 30603.80 ਤੇ ਬੰਦ ਹੋਇਆ|


