ਸਟਾਰਕ ਨੇ ਇਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਦਾ ਰਿਕਾਰਡ ਬਣਾਇਆ

ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇਥੇ ਵੀਰਵਾਰ ਨੂੰ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਜਾਨੀ ਬੇਯਰਸਟੋ ਨੂੰ ਟੰਗ ਅੜਿੱਕਾ ਆਊਟ ਕਰ ਕੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਬੇਯਰਸਟੋ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਆਪਣਾ 27ਵਾਂ ਸ਼ਿਕਾਰ ਬਣਾਇਆ। ਇਸ ਤਰ੍ਹਾਂ ਉਸ ਨੇ ਸੰਨਿਆਸ ਲੈ ਚੁੱਕੇ ਆਸਟਰੇਲਿਆਈ ਤੇਜ਼ ਗੇਂਦਬਾਜ਼ ਗਲੈਨ ਮੈਕਗ੍ਰਾਅ ਦੇ ਪਿਛਲੇ 26 ਵਿਕਟਾਂ ਦੇ ਰਿਕਾਰਡ ਨੂੰ ਤੋੜਿਆ। ਸਟਾਰਕ ਨੇ 18ਵੇਂ ਓਵਰ ਵਿੱਚ ਬੇਅਰਸਟੋ ਨੂੰ 34 ਦੌੜਾਂ ਦੇ ਨਿਜੀ ਸਕੋਰ ’ਤੇ ਆਊਟ ਕੀਤਾ।

VIA PUNJAB