- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਮਾਜ ਦੇ ਨਿਰਮਾਣ ਵਿਚ ਵਕੀਲਾਂ ਦਾ ਅਹਿਮ ਯੋਗਦਾਨ ਹੁੰਦਾ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਦੇ ਨਿਰਮਾਣ ਵਿਚ ਵਕੀਲਾਂ ਦਾ ਅਹਿਮ ਯੋਗਦਾਨ ਹੁੰਦਾ ਹੈ| ਵਕੀਲ ਅਜਿਹਾ ਵਰਗ ਹੈ, ਜਿਸ ‘ਤੇ ਸਮਾਜ ਬਹੁਤ ਭਰੋਸਾ ਕਰਦਾ ਹੈ| ਅਜਿਹੇ ਵਕੀਲਾਂ ਦਾ ਵੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਨਿਆਂ ਲਈ ਉਨਾਂ ਕੋਲ ਆਉਣ ਵਾਲੇ ਲੋਂੜਮੰਦ ਗਰੀਬ ਲੋਕਾਂ ਦੀ ਉਮੀਦਾਂ ‘ਤੇ ਖਰਾ ਉਤਰਣ| ਉਨਾਂ ਨੇ ਵਕੀਲਾਂ ਤੋਂ ਲੋਕਾਂ ਨੂੰ ਆਸਾਨ ਤੇ ਸਸਤਾ ਨਿਆਂ ਦਿਵਾਉਣ ਦੀ ਅਪੀਲ ਕੀਤੀ| ਮੁੱਖ ਮੰਤਰੀ ਨੇ ਭਿਵਾਨੀ ਜਿਲਾ ਬਾਰ ਲਈ 21 ਲੱਖ ਰੁਪਏ ਦੀ ਮਦਦ ਰਕਮ ਦੇਣ ਦਾ ਐਲਾਨ ਕੀਤਾ| ਮੁੱਖ ਮੰਤਰੀ ਅੱਜ ਭਿਵਾਨੀ ਦੇ ਜਿਲਾ ਬਾਰ ਵਿਚ 50 ਸਾਲ ਪ੍ਰੈਕਟਿਕਸ ਪੂਰੀ ਕਰਨ ਵਾਲੇ ਵਕੀਲਾਂ ਦੇ ਸਨਮਾਨ ਵਿਚ ਆਯੋਜਿਤ ਗੋਲਡਨ ਜੁਬਲੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ| ਉਨਾਂ ਕਿਹਾ ਕਿ ਵਕੀਲਾਂ ਕੋਲ ਦੋਵੇਂ ਪਾਸੇ ਦੇ ਲੋਕ ਇਨਸਾਫ ਲਈ ਆਉਂਦੇ ਹਨ ਅਤੇ ਵਕੀਲ ਦੋਵਾਂ ਲਈ ਆਪਣਾ ਪੱਖ ਰੱਖਦਾ ਹੈ, ਲੇਕਿਨ ਇੱਥੇ ਇਹ ਫਰਜ ਇਹ ਬਣਦਾ ਹੈ ਕਿ ਗਲਤੀ ਕਰਨ ਵਾਲਿਆਂ ਨੂੰ ਉਸ ਦੇ ਗਲਤ ਕਦਮ ਦਾ ਅਹਿਸਾਸ ਜ਼ਰੂਰ ਕਰਵਾਇਆ ਜਾਵੇਗਾ| ਇਹ ਵੀ ਸਮਾਜ ਦੇ ਨਿਰਮਾਣ ਦਾ ਇਕ ਹਿੱਸਾ ਹੈ| ਉਨਾਂ ਕਿਹਾ ਕਿ ਵਕੀਲਾਂ ਨੂੰ ਵੀ ਅੰਤੋਦਯ ਦੀ ਭਾਵਨਾ ‘ਤੇ ਚਲਦੇ ਹੋਏ ਗਰੀਬ ਵਿਅਕਤੀ ਨੂੰ ਨਿਆਂ ਦਿਵਾਉਣ ਵਿਚ ਮਦਦ ਕਰਨੀ ਚਾਹੀਦੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਲੋਂੜਮੰਦਾਂ ਦੀ ਕਾਨੂੰਨੀ ਤੌਰ ‘ਤੇ ਮਦਦ ਦੇ ਜਿਲਾ ਵਿਚ ਸਮੇਂ-ਸਮੇਂ ‘ਤੇ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਕਾਨੂੰਨੀ ਜਾਗਰੂਕਤਾ ਕੈਂਪ ਅਤੇ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਂਦਾ ਹੈ, ਲੇਕਿਨ ਸਾਰੇ ਮਾਮਲਿਆਂ ਦਾ ਨਿਪਟਾਰਾ ਉੱਥੇ ਹੋਣਾ ਸੰਭਵ ਨਹੀਂ ਹੁੰਦਾ ਹੈ| ਅਜਿਹੇ ਵਿਚ ਵਕੀਲਾਂ ਵਿਚ ਸੇਵਾ ਭਾਵ ਦੀ ਜਿੰਮੇਵਾਰੀ ਅਤੇ ਹੋਰ ਵੱਧ ਜਾਂਦੀ ਹੈ| ਉਨਾਂ ਕਿਹਾ ਕਿ ਪੀੜਿਤ ਵਿਅਕਤੀ ਨੂੰ ਨਿਆਂ ਮਿਲਣਾ ਲਾਜਿਮੀ ਹੈ ਤਾਂ ਜੋ ਉਸ ਦਾ ਨਿਆਂ ਪ੍ਰਕ੍ਰਿਆ ਵਿਚ ਭਰੋਸਾ ਬਣਿਆ ਰਹੇ| ਮੁੱਖ ਮੰਤਰੀ ਨੇ ਕਿਹਾ ਕਿ ਲੋਕਤਾਂਤਿਕ ਵਿਵਸਥਾ ਨੂੰ ਮਜਬੂਤ ਬਣਾਉਣ ਲਈ ਹੀ ਹੇਠਲੀ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤਕ ਦੀ ਸਥਾਪਨਾ ਕੀਤੀ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਨਿਆਂ ਦਿਵਾਉਣਾ ਪੰਚਾਇਤਾਂ ਜਾਂ ਮੰਨੇ-ਪ੍ਰਮੰਨੇ ਲੋਕਾਂ ਦਾ ਕੰਮ ਹੁੰਦਾ ਸੀ| ਮੁੱਖ ਮੰਤਰੀ ਨੇ ਭਿਵਾਨੀ ਬਾਰ ਵਿਚ 50 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਪ੍ਰੈਕਿਟਸ ਕਰ ਰਹੇ ਸੀਨੀਅਰ ਵਕੀਲਾਂ ਨੂੰ ਸ਼ਾਮ ਤੇ ਯਾਦਗਾਰੀ ਚਿੰਨਦੇ ਕੇ ਸਨਮਾਨਿਤ ਕੀਤਾ| ਮੁੱਖ ਮੰਤਰੀ ਨੇ ਬਾਰ ਦੀ ਈ ਲਾਈਬ੍ਰੇਰੀ ਵਿਚ ਲੋਂੜੀਦੇ ਸਮਾਨ ਲਈ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ|


