- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਪੰਜਾਬ ਸਰਕਾਰ ਵੱਲੋਂ ਸਨਮਾਨਿਤ
ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ ਸਮਾਗਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਸਥਿਤ ਇੰਦਰ ਕੁਮਾਰ ਗੁਜ਼ਰਾਲ ਯੂਨੀਵਰਸਿਟੀ ‘ਚ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਅੰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐਸ.ਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ: ਐਸ.ਪੀ ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਬਾਬੇ ਨਾਨਕ ਵੱਲੋਂ ਰੁਸ਼ਨਾਏ ਗਏ ਮਨੁੱਖਤਾ ਦੀ ਸੇਵਾ ਦੇ ਰਾਹ ਤੇ ਤੁਰਦਿਆਂ ਹੁਣ ਤੱਕ ਦੇਸ਼-ਵਿਦੇਸ਼ ਅੰਦਰ ਕੁਦਰਤੀ ਤੇ ਗੈਰ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਣ ਵਾਲੇ ਹਰੇਕ ਵੇਰਗ ਤੇ ਧਰਮ ਦੇ ਲੱਖਾਂ ਹੀ ਲੋਕਾਂ ਦੀ ਮਦਦ ਲਈ ਅਨੇਕਾਂ ਹੀ ਸਮਾਜ ਭਲਾਈ ਦੇ ਜ਼ਿਕਰਯੋਗ ਕਾਰਜ ਕਰਦਿਆਂ ਇੱਕ ਵੱਖਰੀ ਛਾਪ ਛੱਡੀ ਹੈ । ਉਥੇ ਹਾਲ ਹੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਦੇ ਮੁੱਖ ਦੁਆਰ ਉੱਤੇ ਇੱਕ ਓਂਕਾਰ ਅਤੇ ਰਬਾਬ ਦਾ ਸਿਲਾਲੇਖ ਸਥਾਪਿਤ ਕਰਨ,ਕਰਤਾਰਪੁਰ ਸਾਹਿਬ ਦੇ ਪੂਰੇ ਰਸਤੇ ਉੱਪਰ ਆਉਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਇਥੇ ਬਣਨ ਵਾਲੀਆਂ ਸਰਾਵਾਂਅਤੇ ਇਮੀ ਗ੍ਰੇਸ਼ਨ ਸੈਂਟਰਾਂਆਦਿ ‘ਚ ਪੀਣ ਵਾਲੇ ਸਾਫ ਸੁਥਰੇ ਫਿਲਟਰਡ ਪਾਣੀ ਦੇ ਪ੍ਰਬੰਧ ਦੀ ਜਿੰਮੇਵਾਰੀ ਚੁੱਕਣ,ਇਥੇ ਪੁੱਜਣ ਵਾਲੇ ਬਜ਼ੁਰਗ ਤੇ ਅੰਗਹੀਣ ਸ਼ਰਧਾਲੂਆਂ ਲਈ ਵੀਲ ਚੇਅਰਾਂਦਾ ਪ੍ਰਬੰਧ ਕਰਨ ਅਤੇ ਇੱਥੇ ਹੋਏ ਸਮਾਗਮਾਂ ਦੌਰਾਨ ਆਉਣ ਵਾਲੀਆਂਪ੍ਰਮੁੱਖ ਸਖਸ਼ੀਅਤਾਂਨੂੰ ਭੇਟ ਕੀਤੀਆਂਗਈਆਂਗੁਰੂ ਸਾਹਿਬ ਦੇ ਫ਼ਲਸਫ਼ੇ ਤੇ ਅਧਾਰਿਤ ਕਿਤਾਬਾਂਪ੍ਰਕਾਸ਼ਿਤ ਕਰਵਾਉਣ ਤੋ— ਬਿਨਾਂਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਮੌਕੇ ਪੁੱਜੀਆਂਲੱਖਾਂਹੀ ਸੰਗਤਾਂਦੀ ਸਹੂਲਤ ਲਈ ਜੋੜਾ ਘਰਾਂਅਤੇ ਪਖਾਨਿਆਂਦੇ ਬਾਹਰ 3 ਲੱਖ ਸਲੀਪਰਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੁਲਤਾਪੁਰ ਲੋਧੀ, ਸਿਧਵਾਂਦੋਨਾ, ਅਪੰਗ ਆਸ਼ਰਮ ਜਲੰਧਰ ਅਤੇ ਬਟਾਲਾ ਵਿਖੇ ਮੈਡੀਕਲ ਲੈਬੋਰਟਰੀ ਤੇ ਡਾਇਗਨੋਜ਼ ਸੈਂਟਰ ਖੋਲਣ ਤੋਂ ਇਲਾਵਾ ਜਲੰਧਰ, ਸੁਲਤਾਨਪੁਰ ਲੋਧੀ ਅਤੇ ਮਲਸੀਆਂਆਦਿ ਰੇਲਵੇ ਸਟੇਸ਼ਨਾਂ ਰਾਹੀਂ ਆਉਣ ਵਾਲੀਆਂ ਸੰਗਤਾਂ ਲਈ ਵੀ ਵੀਲ੍ਹ ਚੇਅਰਾਂਅਤੇ ਲੋੜ ਪੈਣ ਤੇ ਸਟਰੇਚਰਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਟਰੱਸਟ ਵੱਲੋਂ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਮਰੀਜ਼ਾਂਦੀ ਸਹੂਲਤ ਲਈ ਕੁੱਲ 50 ਕਲੀਨਿਕਲ ਲੈਬਾਰਟਰੀਆਂਅਤੇ ਡਾਇਗਨੋਜ਼ ਸੈਂਟਰ ਖੋਲੇ ਜਾ ਰਹੇ ਹਨ ਜਿੰਨਾਂ ਵਿੱਚੋਂ 13 ਸੈਂਟਰਾਂਦੀ ਸ਼ੁਰੂਆਤ ਹੋ ਚੁੱਕੀ ਹੈ।


